ਅੰਮ੍ਰਿਤਸਰ: ਸ਼ਹਿਰ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਪੋਸਟਰ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਨਹੀਂ ਲੱਗੇ ਸੀ। ਇਸ ਬਾਰੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਹੋਰਡਿੰਗ ਸਹਿਮਤੀ ਨਾਲ ਨਹੀਂ ਲੱਗੇ ਸੀ ਪਰ ਕਿਸੇ ਦੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਯਾਦ ਰਹੇ ਹਰਪਾਲ ਸਿੰਘ ਵੇਰਕਾ ਵੱਲੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਲਾ ਕੇ ਕਰਤਾਰਪੁਰ ਲਾਂਘੇ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਸੀ।
ਇਹ ਹੋਰਡਿੰਗ ਨਗਰ ਨਿਗਮ ਵੱਲੋਂ ਉਤਾਰੇ ਜਾਣ ਬਾਰੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸ਼ਾਇਦ ਦੂਸਰੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਸਵੀਰ ਲੱਗਣ 'ਤੇ ਇਤਰਾਜ਼ ਹੋਵੇਗਾ। ਇਸ ਕਰਕੇ ਹੋਰਡਿੰਗ ਉਤਾਰੇ ਗਏ ਹਨ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ 'ਤੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਸ ਬਾਰੇ ਨਵਜੋਤ ਸਿੱਧੂ ਹੀ ਜਵਾਬ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਇਮਰਾਨ ਖਾਨ ਲਈ ਤੋਹਫਾ ਜ਼ਰੂਰ ਲੈ ਕੇ ਜਾਣਗੇ। ਉਹ ਕੀ ਹੋਵੇਗਾ, ਉਹ ਨਵਜੋਤ ਸਿੱਧੂ ਤੇ ਉਨ੍ਹਾਂ ਦੀ ਟੀਮ ਦੇਖ ਰਹੀ ਹੈ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪਹਿਲਾਂ ਤੋਂ ਹੀ ਚਾਹੁੰਦੇ ਸੀ ਕਿ ਉਹ ਨਿਮਾਣੇ ਸਿੱਖ ਵਾਂਗ ਕੌਰੀਡੋਰ ਦੇ ਰਸਤੇ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ। ਹੁਣ ਨਵਜੋਤ ਸਿੱਧੂ ਨੇ ਵਿਦੇਸ਼ ਮੰਤਰਾਲੇ ਕੋਲੋਂ ਇਜਾਜ਼ਤ ਇਸ ਕਰਕੇ ਮੰਗੀ ਹੈ ਕਿਉਂਕਿ ਸਮਾਗਮ ਲੇਟ ਹੋਵੇਗਾ। ਭਾਰਤ ਵਾਲੇ ਪਾਸੇ ਪਹਿਲਾ ਜੱਥਾ ਲੇਟ ਜਾ ਸਕਦਾ ਹੈ। ਇਸ ਕਰਕੇ ਉਹ ਪਹਿਲਾਂ ਜਾਣਾ ਚਾਹੁੰਦੇ ਹਨ। ਜੇਕਰ ਇਸ ਦੀ ਇਜਾਜ਼ਤ ਮਿਲਦੀ ਹੈ ਤਾਂ ਉਹ ਸੜਕ ਦੇ ਰਸਤੇ ਜਾਣਗੇ। ਜੇਕਰ ਨਹੀਂ ਤਾਂ ਨਵਜੋਤ ਸਿੱਧੂ ਨਿਮਾਣੇ ਸਿੱਖ ਵਜੋਂ ਜਦੋਂ ਬੁਲਾਵਾ ਆਵੇਗਾ, ਉਦੋਂ ਜਾਣਗੇ।
ਨਵਜੋਤ ਸਿੱਧੂ ਦੀ ਸਹਮਿਤੀ ਨਾਲ ਨਹੀਂ ਲੱਗੇ ਇਮਰਾਨ ਖਾਨ ਨਾਲ ਹੋਰਡਿੰਗ
ਏਬੀਪੀ ਸਾਂਝਾ
Updated at:
06 Nov 2019 03:28 PM (IST)
ਸ਼ਹਿਰ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਪੋਸਟਰ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਨਹੀਂ ਲੱਗੇ ਸੀ। ਇਸ ਬਾਰੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਹੋਰਡਿੰਗ ਸਹਿਮਤੀ ਨਾਲ ਨਹੀਂ ਲੱਗੇ ਸੀ ਪਰ ਕਿਸੇ ਦੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਯਾਦ ਰਹੇ ਹਰਪਾਲ ਸਿੰਘ ਵੇਰਕਾ ਵੱਲੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਲਾ ਕੇ ਕਰਤਾਰਪੁਰ ਲਾਂਘੇ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਸੀ।
- - - - - - - - - Advertisement - - - - - - - - -