ਈਦ ਮੌਕੇ ਸਿੱਧੂ ਨੇ ਮਲੇਰਕੋਟਲਾ ਨੂੰ ਦਿੱਤਾ 'ਡਬਲ ਤੋਹਫ਼ਾ'
ਏਬੀਪੀ ਸਾਂਝਾ | 16 Jun 2018 02:02 PM (IST)
ਮਲੇਰਕੋਟਲਾ: ਈਦ ਮੌਕੇ ਅੱਜ ਭਾਰੀ ਸੰਖਿਆਂ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ ਅਦਾ ਕੀਤੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਿਨਟ ਮੰਤਰੀ ਨਵਜੋਤ ਸਿੱਧੂ ਤੇ ਰਜ਼ੀਆ ਸੁਲਤਾਨਾ ਈਦ ਦੀ ਮੁਬਾਰਕਬਾਦ ਦੇਣ ਪਹੁੰਚੇ। ਜ਼ਿਕਰਯੋਗ ਹੈ ਕਿ ਮਲੇਰਕੋਟਲਾ ਪੰਜਾਬ 'ਚ ਮੁਸਲਿਮ ਬਹੁਗਿਣਤੀ ਵਾਲਾ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਪਿਛਲੇ ਇਕ ਮਹੀਨੇ ਤੋਂ ਚੱਲ ਰਹੀਆਂ ਤਿਆਰੀਆਂ ਤੋਂ ਬਾਅਦ ਅੱਜ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦੀ ਨਮਾਜ ਅਦਾ ਕੀਤੀ ਗਈ ਤੇ ਇਕ ਦੂਜੇ ਨੂੰ ਗਲੇ ਲਾ ਕੇ ਵਧਾਈ ਦਿੰਦਿਆ ਦੇਸ਼ ਤੇ ਭਾਈਚਾਰੇ ਲਈ ਚੰਗੇ ਭਵਿੱਖ ਦੀ ਕਾਮਨਾ ਕੀਤੀ। ਈਦ ਮੌਕੇ ਪਹੁੰਚੇ ਕੈਬਿਨਟ ਮੰਤਰੀ ਨਵਜੋਤ ਸਿੱਧੂ ਨੇ ਲੋਕਾਂ ਨੂੰ ਵਧਾਈ ਦਿੰਦਿਆਂ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ 15 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ ਤੇ ਨਾਲ ਹੀ ਪਹਿਲਾਂ ਤੋਂ ਐਲਾਨ ਕੀਤੀ ਗਈ ਦੋ ਕਰੋੜ ਦੀ ਗਰਾਂਟ ਵੀ ਜਾਰੀ ਕੀਤੀ।