ਚੰਡੀਗੜ੍ਹ: ਕਾਂਗਰਸ 'ਚ ਕਾਫੀ ਸਮੇਂ ਤੋਂ ਬਾਗੀ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੱਧੂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਚ ਕਰ ਰਹੇ ਹਨ। ਇਸ ਲੰਚ ਡਿਪਲੋਮੇਸੀ ਨੇ ਵਿਰੋਧੀ ਧਿਰਾਂ ਦੇ ਨਾਲ-ਨਾਲ ਕਾਂਗਰਸ ਵਿੱਚ ਵੀ ਹੱਲਚੱਲ ਪੈਦਾ ਕਰ ਦਿੱਤੀ ਹੈ। ਕਾਂਗਰਸ ਅੰਦਰ ਚਰਚਾ ਹੈ ਕਿ ਕੈਪਟਨ ਤੇ ਸਿੱਧੂ ਦੀ ਮਿਲਣੀ ਮਗਰੋਂ ਮੰਤਰੀ ਮੰਡਲ ਅੰਦਰ ਫੇਰ-ਬਦਲ ਯਕੀਨੀ ਹੈ। ਇਹ ਵੀ ਚਰਚਾ ਹੈ ਕਿ ਕੈਪਟਨ ਨੇ ਹਾਈਕਮਾਨ ਦੇ ਦਬਾਅ ਮਗਰੋਂ ਹੀ ਸਿੱਧੂ ਨਾਲ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਕੈਪਟਨ ਨੇ ਸਿੱਧੂ ਨੂੰ ਅੱਜ ਦੁਪਹਿਰ ਦੇ ਖਾਣਾ ’ਤੇ ਸੱਦਿਆ ਹੈ। ਲੰਮੇ ਅਰਸੇ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਕਿ ਕੈਪਟਨ ਤੇ ਸਿੱਧੂ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਲਈ ਮਿਲਣਗੇ। ਉਂਝ ਦੋਵੇਂ ਲੀਡਰ
ਪਿਛਲੇ ਸਮੇਂ ਤੋਂ ਇੱਕ-ਦੂਜੇ ਪ੍ਰਤੀ ਨਰਮ ਨਜ਼ਰ ਆ ਰਹੇ ਹਨ। ਇਸ ਕੰਮ ਲਈ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਡਿਊਟੀ ਲਾਈ ਸੀ। ਮੰਨਿਆ ਜਾ ਰਿਹਾ ਹੈ ਕਿ ਰਾਵਤ ਇਸ ਵਿੱਚ ਸਫਲ ਨਜ਼ਰ ਆ ਰਹੇ ਹਨ।
ਇਹ ਵੀ ਚਰਚਾ ਹੈ ਕਿ ਬਿਹਾਰ ਚੋਣਾਂ ਮਗਰੋਂ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਦੋਵੇਂ ਲੀਡਰਾਂ ਨੂੰ ਸੁਰ ਮਿਲਾਉਣ ਲਈ ਕਿਹਾ ਹੈ। ਬਿਹਾਰ ਵਿੱਚ ਹਾਰ ਮਗਰੋਂ ਕਾਂਗਰਸ ਹੋਰ ਹਾਸ਼ੀਏ 'ਤੇ ਚਲੀ ਗਈ ਹੈ। ਕੌਮੀ ਲੀਡਰਸ਼ਿਪ ਵਿੱਚ ਬਗਾਵਤ ਨਜ਼ਰ ਆ ਰਹੀ ਹੈ। ਅਜਿਹੇ ਵਿੱਚ ਹਾਈਕਮਾਨ ਨੇ ਅੰਦਰੂਨੀ ਕਲੇਸ਼ ਨਿਬੇੜਨ ਦੀ ਕਵਾਇਦ ਵਿੱਢੀ ਹੈ। ਇਸ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜਾਬ ਆਉਂਦਿਆਂ ਹੀ ਦੋਵਾਂ ਲੀਡਰਾਂ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੰਗਲਵਾਰ ਨੂੰ ਟਵੀਟ ਕਰਕੇ ਦੱਸਿਆ ਸੀ ਕਿ ਮੁੱਖ ਮੰਤਰੀ ਵੱਲੋਂ ਨਵਜੋਤ ਸਿੱਧੂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ ਗਿਆ ਹੈ ਤੇ ਇਸ ਮੌਕੇ ਸੂਬਾਈ ਤੇ ਕੇਂਦਰੀ ਸਿਆਸਤ ਬਾਰੇ ਵਿਚਾਰ-ਚਰਚਾ ਹੋਵੇਗੀ। ਬੇਸ਼ੱਕ ਕੈਪਟਨ ਨੇ ਇਹ ਇਕਦਮ ਫੈਸਲਾ ਕੀਤਾ ਹੈ ਪਰ ਇਸ ਦੇ ਆਸਾਰ ਪਿਛਲੇ ਸਮੇਂ ਵਿੱਚ ਨਜ਼ਰ ਆ ਰਹੇ ਸੀ।
ਯਾਦ ਰਹੇ ਜੁਲਾਈ 2019 ਵਿੱਚ ਨਵਜੋਤ ਸਿੱਧੂ ਨੇ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਸ ਮਗਰੋਂ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਨੇ ਸਟੇਜ ਸਾਂਝੀ ਨਹੀਂ ਕੀਤੀ ਸੀ। ਕੁਝ ਸਮੇਂ ਤੋਂ ਇਹ ਸਬੰਧ ਸੁਧਰਨ ਲੱਗੇ ਹਨ। ਮੁੱਖ ਮੰਤਰੀ ਨੇ ਜਦੋਂ 4 ਨਵੰਬਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਸੀ ਤਾਂ ਉਦੋਂ ਨਵਜੋਤ ਸਿੱਧੂ ਵੀ ਹਾਜ਼ਰ ਸਨ।