ਪੰਜਾਬ ਨਵੰਬਰ 'ਚ ਹੀ ਬਣੇਗਾ ਸ਼ਿਮਲਾ, ਪੰਜ ਡਿਗਰੀ ਤੱਕ ਪਹੁੰਚੇਗਾ ਪਾਰਾ
ਏਬੀਪੀ ਸਾਂਝਾ | 25 Nov 2020 09:41 AM (IST)
ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਰਾਤ ਦੇ ਪਾਰੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ 'ਚ ਦਿਨ-ਰਾਤ ਦੇ ਪਾਰੇ ਵਿੱਚ ਗਿਰਾਵਟ ਆਉਣ ਦੇ ਆਸਾਰ ਹਨ।
ਚੰਡੀਗੜ੍ਹ: ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਰਾਤ ਦੇ ਪਾਰੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ 'ਚ ਦਿਨ-ਰਾਤ ਦੇ ਪਾਰੇ ਵਿੱਚ ਗਿਰਾਵਟ ਆਉਣ ਦੇ ਆਸਾਰ ਹਨ। ਮੰਗਲਵਾਰ ਨੂੰ ਔਸਤ ਤਾਪਮਾਨ ਆਮ ਨਾਲੋਂ 3 ਡਿਗਰੀ ਘੱਟ ਹੈ। ਰਾਤ ਦਾ ਪਾਰਾ 12 ਤੋਂ 13 ਡਿਗਰੀ ਦੇ ਵਿੱਚ ਰਿਹਾ ਜੋ ਆਮ ਨਾਲੋਂ 4-5 ਡਿਗਰੀ ਤੱਕ ਵੱਧ ਚੱਲ ਰਿਹਾ ਹੈ। ਮੰਗਲਵਾਰ ਨੂੰ ਕਈ ਥਾਂ ਹਲਕਾ ਮੀਂਹ ਵੀ ਪਿਆ ਸੀ। ਉਧਰ, ਹਿਮਾਚਲ ਤੇ ਕਸ਼ਮੀਰ ਵਿੱਚ ਲਗਾਤਾਰ ਬਰਫਬਾਰੀ ਵੀ ਜਾਰੀ ਹੈ।