ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਦਾ ਉਨ੍ਹਾਂ ਦੀ ਪਾਰਟੀ ਤੋਂ ਇੱਕ ਦਿਨ ਬਾਅਦ ਹੀ ਮੋਹ ‘ਭੰਗ’ ਹੋ ਗਿਆ ਲੱਗਦਾ ਹੈ। ਲੰਬੇ ਸਮੇਂ ਬਾਅਦ ਸਿੱਧੂ ਕਾਂਗਰਸ ਦੇ ਮੰਚ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੌਰਾਨ ਨਜ਼ਰ ਆਏ ਪਰ ਰੈਲੀ ਦੇ ਦੂਜੇ ਹੀ ਦਿਨ ਉਹ ਰੈਲੀ ਤੋਂ ਬਾਹਰ ਹੋ ਗਏ। ਸਿੱਧੂ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਅਜੇ ਵੀ ਸਿੱਧੂ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਜ਼ਰੂਰੀ ਕੰਮ ਕਰਕੇ ਗੈਰ ਹਾਜ਼ਰ ਹਨ। ਉਹ ਜਲਦ ਹੀ ਕਾਂਗਰਸ ਦੇ ਮੰਚ 'ਤੇ ਦਿਖਾਈ ਦੇਣਗੇ।

ਮੀਡੀਆ ਵਿੱਚ ਛਿੜੀ ਚਰਚਾ ਮਗਰੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਨੂੰ ਕੁਝ ਜ਼ਰੂਰੀ ਕੰਮ ਸੀ। ਇਸ ਲਈ ਉਹ ਰੈਲੀ ਵਿੱਚ ਸ਼ਾਮਲ ਨਹੀਂ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਰੈਲੀ ਵਿੱਚ ਨਾ ਆਉਣ ਦਾ ਕਾਰਨ ਇਹ ਹੈ ਕਿ ਪਹਿਲੇ ਦਿਨ ਦੀ ਰੈਲੀ ਵਿੱਚ ਵੀ ਉਨ੍ਹਾਂ ਨੂੰ ਕਾਫ਼ੀ ਸਮੇਂ ਲਈ ਬੈਠਾ ਕੇ ਰੱਖਿਆ ਗਿਆ। ਉਨ੍ਹਾਂ ਨੂੰ ਲੰਬੇ ਸਮੇਂ ਬਾਅਦ ਬੋਲਣ ਦਾ ਮੌਕਾ ਦਿੱਤਾ ਗਿਆ ਜਿਸ ਕਾਰਨ ਸਿੱਧੂ ਨਾਰਾਜ਼ ਹੋ ਗਏ। ਉਂਝ ਅਜੇ ਤੱਕ ਸਿੱਧੂ ਵੱਲੋਂ ਇਸ ਸਬੰਧੀ ਕੋਈ ਜਵਾਬ ਨਹੀਂ ਆਇਆ।

ਦੱਸ ਦਈਏ ਕਿ ਪਹਿਲੇ ਦਿਨ ਰੈਲੀ ਦੌਰਾਨ ਇਹ ਸਾਫ ਜਾਪਦਾ ਸੀ ਕਿ ਸਿੱਧੂ ਲੰਬੇ ਸਮੇਂ ਤੋਂ ਇੱਕ ਪਾਸੇ ਰਹਿਣ ਤੋਂ ਨਾਰਾਜ਼ ਸੀ ਤੇ ਉਨ੍ਹਾਂ ਦੀ ਇੱਕ ਵੀਡੀਓ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਸਿੱਧੂ ਦੇ ਨਜ਼ਦੀਕੀ ਲੋਕ ਸਾਫ ਤੌਰ 'ਤੇ ਕਹਿੰਦੇ ਹਨ ਕਿ ਰੈਲੀ ਵਿੱਚ ਉਨ੍ਹਾਂ ਨਾਲ ਹੋਏ ਵਿਵਹਾਰ ਤੋਂ ਸਿੱਧੂ ਨਾਖੁਸ਼ ਹਨ। ਹਾਲਾਂਕਿ, ਸਿੱਧੂ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਸਿੱਧੂ ਖ਼ੁਦ ਕਹਿੰਦੇ ਸੀ ਕਿ ਰਾਹੁਲ ਉਨ੍ਹਾਂ ਦੇ ਕਪਤਾਨ ਹਨ ਪਰ ਅਗਲੇ ਦਿਨ ਉਹ ਰੈਲੀ ਤੋਂ ਗਾਇਬ ਕਿਉਂ ਹੋਏ?

ਰਾਹੁਲ ਦੀਆਂ ਰੈਲੀਆਂ ਨੇ ਕੈਪਟਨ ਨੂੰ ਕਸੂਤਾ ਫਸਾਇਆ, ਹਾਈਕੋਰਟ ਵੱਲੋਂ ਜਵਾਬ ਤਲਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904