ਨਵਾਂਸ਼ਹਿਰ: ਨਵਾਂ ਸ਼ਹਿਰ ਦੇ ਰਵਿਦਾਸ ਮੁਹੱਲੇ ਦੀ ਕੋਰੋਨਾ ਪੀੜਤ ਮਹਿਲਾ ਪਰਮਲਾ ਦੇਵੀ ਨੂੰ ਕੱਲ੍ਹ ਸਿਹਤ ਵਿਭਾਗ ਵੱਲੋਂ ਰੇਲਵੇ ਸਟੇਸ਼ਨ 'ਤੇ ਛੱਡ ਦਿੱਤਾ ਗਿਆ। ਇਸ ਕਰਕੇ ਗੁੱਸੇ 'ਚ ਆਏ ਮੁਹੱਲਾ ਵਾਸੀਆਂ ਨੇ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ ਵਿੱਚ ਧਰਨਾ ਲਾਇਆ ਸੀ। ਦੱਸ ਦਈਏ ਭੜਕੇ ਲੋਕਾਂ ਨੇ ਰਾਤ 11 ਵਜੇ ਧਰਨੇ ਨੂੰ ਬੰਦ ਕਰਕੇ ਸਵੇਰੇ 11 ਵਜੇ ਮੁੜ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਦੀ ਮੰਗ ਸੀ ਕਿ ਇਸ ਮਾਮਲੇ ਵਿੱਚ ਕੋਤਾਹੀ ਵਰਤਣ ਵਾਲੇ ਮੁਲਾਜ਼ਮ ਖਿਲਾਫ ਕਾਰਵਾਈ ਕੀਤੀ ਜਾਵੇ।

ਇਸ ਤੋਂ ਬਾਅਦ ਅੱਜ ਨਵਾਂਸ਼ਹਿਰ ਦੇ ਐਸਡੀਐਮ ਜਗਦੀਸ਼ ਜੌਹਲ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਭਰੋਸਾ ਦਵਾਇਆ ਕੇ ਅਸੀਂ ਜਾਂਚ ਟੀਮ ਦਾ ਗਠਨ ਕਰ ਮਾਮਲੇ ਦੀ ਪੂਰੀ ਜਾਂਚ ਕਰਾਂਗਾ। ਇਸ ਮਾਮਲੇ 'ਚ ਜੋ ਵੀ ਮੁਲਜ਼ਮ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਲੋਕਾਂ ਨੇ ਧਰਨਾ ਖ਼ਤਮ ਕੀਤਾ।

ਇਸ ਮਾਮਲੇ ਵਿੱਚ ਜਦੋਂ ਜ਼ਿਲ੍ਹੇ ਦੇ ਸਿਵਲ ਸਰਜਨ ਰਜਿੰਦਰ ਪ੍ਰਸਾਦ ਭਾਟੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਆਈਸੋਲੇਸ਼ਨ ਵਾਰਡ ਇੰਚਾਰਜ ਨੇ ਦੱਸਿਆ ਹੈ ਕਿ ਅਸੀਂ ਮਹਿਲਾ ਨੂੰ ਉਸ ਦੇ ਕਹਿਣ ਮੁਤਾਬਕ ਹੀ ਮੁਹੱਲੇ ਵਿੱਚ ਛੱਡ ਕੇ ਆਏ ਹਾਂ ਪਰ ਫਿਰ ਵੀ ਜੇ ਕਿਸੇ ਦੀ ਕੋਤਾਹੀ ਸਾਹਮਣੇ ਆਈ ਤਾਂ ਉਸ ਖਿਲਾਫ ਅਸੀਂ ਕਾਰਵਾਈ ਕਰਾਂਗੇ।

ਲਿੰਕ 'ਤੇ ਕਲਿੱਕ ਕਰ ਪੜ੍ਹੋ ਪੂਰਾ ਮਾਮਲਾ:

ਮਾਂ ਦੇ ਕੋਰੋਨਾ ਪੌਜ਼ੇਟਿਵ ਆਉਣ 'ਤੇ ਬੇਟੇ ਵਲੋਂ ਖ਼ੁਦਕੁਸ਼ੀ ਕਰਨ ਵਾਲੇ ਕੇਸ 'ਚ ਹੁਣ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਲੋਕਾਂ ਵਲੋਂ ਹਾਈਵੇਅ ਜਾਮ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904