ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਕੁੱਝ ਨਵੀਆਂ ਨਿਯੁਕਤੀਆਂ ਹੋਈ ਹਨ। ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਵਧਾਈ ਦਿੱਤੀ ਹੈ। ਵੜਿੰਗ ਨੇ ਕਾਨੂੰਨ ਅਤੇ RTI ਵਿਭਾਗ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪ੍ਰਵਾਨਿਤ ਉੱਘੇ ਵਕੀਲਾਂ ਦੀ ਟੀਮ ਨੂੰ ਮੇਰੀਆਂ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਸੰਸਥਾ ਦੇ ਹਿੱਤ ਵਿਚ ਨਵ-ਨਿਯੁਕਤ ਅਹੁਦੇਦਾਰ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਉਣਗੇ।
ਕਾਂਗਰਸ ਕਮੇਟੀ ਵਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਬਿਪਨ ਘਈ ਨੂੰ ਚੇਅਰਮੈਨ, ਸੰਤ ਪਾਲ ਸਿੰਘ ਸਿੱਧੂ ਨੂੰ ਸੀਨੀਅਰ ਵਾਈਸ ਚੇਅਰਮੈਨ, ਗੁਰਵਿੰਦਰ ਸਿੰਘ ਸੰਧੂ ਨੂੰ ਵਾਈਸ ਚੇਅਰਮੈਨ ਤੇ ਬੁਲਾਰਾ, ਭੁਪਿੰਦਰ ਘਈ ਨੂੰ ਜਨਰਲ ਸੈਕਟਰੀ, ਏ. ਪੀ. ਐੱਸ. ਸੰਧੂ ਨੂੰ ਜਨਰਲ ਸੈਕਟਰੀ, ਦਿਪਾਂਸ਼ੂ ਮਹਿਤਾ ਨੂੰ ਸੈਕਟਰੀ, ਅਪੂਰਵਾ ਆਰਯਾ ਨੂੰ ਸੈਕਟਰੀ, ਜਸਕਰਨਜੀਤ ਸਿੰਘ ਸੀਵੀਆ ਨੂੰ ਸੈਕਟਰੀ, ਜੈਨਿਕਾ ਜੈਨ ਨੂੰ ਸੈਕਟਰੀ ਅਤੇ ਅਰਸ਼ਪ੍ਰੀਤ ਖਡਿਆਲ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ