ਚੰਡੀਗੜ੍ਹ: ਟਕਸਾਲੀਆਂ ਦੀ ਬਗਾਵਤ ਮਗਰੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਯੂਥ ਵਿੰਗ ਨੂੰ ਮਜਬੂਤ ਕਰਨ ਵਿੱਚ ਜੁੱਟ ਗਿਆ ਹੈ। ਅਕਾਲੀ ਦਲ ਨੂੰ ਹੁਣ ਯੂਥ ਵਿੰਗ ਤੋਂ ਵੱਡੀ ਉਮੀਦ ਹੈ। ਯੂਥ ਵਿੰਗ ਵਿੱਚ ਵੀ ਬਾਕਾਇਦਾ ਪਾਰਟੀ ਦੀ ਤਰਜ਼ 'ਤੇ ਅਹੁਦੇਦਾਰ ਨਿਯੁਕਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੋਰ ਕਮੇਟੀ ਵੀ ਬਣਾਈ ਗਈ ਹੈ। ਇਹ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਕੰਮ ਕਰ ਰਿਹਾ ਹੈ।
ਯੂਥ ਵਿੰਗ ਦੇ ਇੰਚਾਰਜ਼ ਬਿਕਰਮ ਮਜੀਠੀਆ ਨੇ ਦੱਸਿਆ ਕਿ 10 ਆਗੂਆਂ ਨੂੰ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਭੁਪਿੰਦਰ ਸਿੰਘ ਭਿੰਦਾ ਲੁਧਿਆਣਾ, ਸਤਿੰਦਰ ਸਿੰਘ ਗਿੱਲ ਮੁਹਾਲੀ, ਰਵਿੰਦਰ ਸਿੰਘ ਖੇੜਾ, ਪਵਨਦੀਪ ਸਿੰਘ ਮਾਦਪੁਰ ਸਮਰਾਲਾ, ਕੁਲਬੀਰ ਸਿੰਘ ਅਸਮਾਨਪੁਰ, ਕਮਲਜੀਤ ਸਿੰਘ ਨਿੱਕੂ ਗਰੇਵਾਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਮਨਪ੍ਰੀਤ ਸਿੰਘ ਪ੍ਰਿੰਸ ਮੁਹਾਲੀ, ਮਨਪ੍ਰੀਤ ਸਿੰਘ ਮਨੀ ਭੰਗੂ, ਨਵਇੰਦਰ ਸਿੰਘ ਲੌਂਗੋਵਾਲ ਤੇ ਤਰਨਜੀਤ ਸਿੰਘ ਦੁੱਗਲ ਦੇ ਨਾਮ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਵਿਨਰਜੀਤ ਸਿੰਘ ਗੋਲਡੀ, ਸਤਿੰਦਰ ਸਿੰਘ ਗਿੱਲ ਤੇ ਬਲਜੀਤ ਸਿੰਘ ਛਤਵਾਲ ਨੂੰ ਯੂਥ ਵਿੰਗ ਦੇ ਬੁਲਾਰੇ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੀਤਪਾਲ ਸਿੰਘ ਦੁੱਗਰੀ ਨੂੰ ਲੁਧਿਆਣਾ ਸ਼ਹਿਰੀ ਜ਼ੋਨ-1 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਵਿੱਚ (ਹਲਕਾ ਲੁਧਿਆਣਾ ਈਸਟ, ਵੈਸਟ ਤੇ ਆਤਮ ਨਗਰ) ਸ਼ਾਮਲ ਹੋਣਗੇ। ਗੁਰਦੀਪ ਸਿੰਘ ਗੋਸ਼ਾ ਨੂੰ ਜ਼ਿਲ੍ਹਾ ਪ੍ਰਧਾਨ ਲੁਧਿਆਣਾ (ਸ਼ਹਿਰੀ ਜ਼ੋਨ-2) ਜਿਸ ਵਿੱਚ (ਹਲਕਾ ਲੁਧਿਆਣਾ ਸਾਊਥ, ਨੌਰਥ ਤੇ ਲੁਧਿਆਣਾ ਸੈਂਟਰਲ) ਹੋਣਗੇ।
ਇਸੇ ਤਰ੍ਹਾਂ ਮਨਜੀਤ ਸਿੰਘ ਮਲਕਪੁਰ ਨੂੰ ਜ਼ਿਲ੍ਹਾ ਮੁਹਾਲੀ (ਦਿਹਾਤੀ) ਦਾ ਪ੍ਰਧਾਨ ਤੇ ਪਰਮਿੰਦਰ ਸਿੰਘ ਕੁੰਭੜਾ ਨੂੰ ਮੁਹਾਲੀ (ਸ਼ਹਿਰੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਕਲੋਤਾ ਨੂੰ ਜ਼ਿਲ੍ਹਾ ਪ੍ਰਧਾਨ ਰੋਪੜ (ਦਿਹਾਤੀ) ਤੇ ਹਰਵਿੰਦਰ ਸਿੰਘ ਕਮਾਲਪੁਰ ਨੂੰ ਜ਼ਿਲ੍ਹਾ ਪ੍ਰਧਾਨ ਰੋਪੜ (ਸ਼ਹਿਰੀ) ਨਿਯੁਕਤ ਕੀਤਾ ਗਿਆ ਹੈ।
ਮਜੀਠੀਆ ਨੇ ਦੱਸਿਆ ਕਿ ਅਵਜੀਤ ਸਿੰਘ ਰੁਬਲ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਬਰਨਾਲਾ (ਦਿਹਾਤੀ) ਤੇ ਨੀਰਜ ਗਰਗ ਨੂੰ ਜ਼ਿਲ੍ਹਾ ਪ੍ਰਧਾਨ ਬਰਨਾਲਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹਰਪਾਲ ਸਿੰਘ ਖਡਿਆਲ ਨੂੰ ਜ਼ਿਲ੍ਹਾ ਸੰਗਰੂਰ ਦਿਹਾਤੀ-1 ਦਾ ਪ੍ਰਧਾਨ ਬਣਾਇਆ ਗਿਆ ਹੈ ਤੇ ਵਿਸ਼ਵਜੀਤ ਸਿੰਘ ਟਿਟਲੂ ਗਰੇਵਾਲ ਨੂੰ ਸੰਗਰੂਰ ਸ਼ਹਿਰੀ-1 ਦਾ ਪ੍ਰਧਾਨ ਬਣਾਇਆ ਗਿਆ ਹੈ ਜਿਸ ਵਿੱਚ ਹਲਕੇ ਸੰਗਰੂਰ, ਸੁਨਾਮ, ਲਹਿਰਾਗਾਗ ਤੇ ਦਿੜਬਾ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਗਿੱਲ ਨੂੰ ਸੰਗਰੂਰ ਸ਼ਹਿਰੀ-2 ਦਾ ਪ੍ਰਧਾਨ ਬਣਾਇਆ ਗਿਆ ਹੈ ਜਿਸ ਵਿੱਚ ਹਲਕੇ ਧੂਰੀ, ਮਲੇਰਕੋਟਲਾ ਤੇ ਅਮਰਗੜ੍ਹ ਸ਼ਾਮਲ ਹੋਣਗੇ।
ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਹੈਪੀ ਨੂੰ ਜ਼ਿਲ੍ਹਾ ਪ੍ਰਧਾਨ ਪਟਿਆਲਾ (ਸ਼ਹਿਰੀ) ਤੇ ਇੰਦਰਜੀਤ ਸਿੰਘ ਰੱਖੜਾ ਨੂੰ ਪਟਿਆਲਾ (ਦਿਹਾਤੀ-1) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਵਿੱਚ ਹਲਕਾ ਪਟਿਆਲਾ ਦਿਹਾਤੀ, ਨਾਭਾ, ਸਮਾਣਾ ਤੇ ਹਲਕਾ ਸ਼ੁਤਰਾਣਾ ਸ਼ਾਮਲ ਹੋਣਗੇ। ਬਲਜੀਤ ਸਿੰਘ ਛਤਵਾਲ ਨੂੰ ਮਾਲਵਾ ਜੋਨ-3 ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਯੂਥ ਵਿੰਗ ਦੇ ਢਾਂਚੇ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।