ਚੰਡੀਗੜ੍ਹ: ਕੈਪਟਨ ਸਰਕਾਰ ਦੇ ਮੰਤਰੀ ਮੰਡਲ ਦਾ ਹਿੱਸਾ ਬਣਨ ਜਾ ਰਹੇ ਗੁਰਪ੍ਰੀਤ ਕਾਂਗੜ ਦਾ ਮੰਨਣਾ ਹੈ ਕਿ ਉਹ ਬਦਲਾਖੋਰੀ ਦੀ ਸਿਆਸਤ ਤੋਂ ਗੁਰੇਜ਼ ਕਰਨਗੇ। ਕਾਂਗੜ ਨੇ ਕਿਹਾ, "ਅਸੀਂ ਬਦਲੇ ਦੀ ਸਿਆਸਤ ਨਹੀਂ ਕਰਾਂਗੇ, ਚਾਹੇ ਮੇਰੇ 'ਤੇ ਚੋਰੀ ਦੇ ਝੂਠੇ ਪਰਚੇ ਵੀ ਕਰਵਾਏ ਗਏ।" ਮੰਤਰੀ ਬਣਨ ਤੋਂ ਬਾਅਦ ਆਪਣੇ ਮੰਤਵ ਬਾਰੇ ਦੱਸਿਆ ਕਿ ਮੈਂ ਭ੍ਰਸ਼ਟਾਚਾਰ ਖਿਲਾਫ ਪੰਜਾਬ ਦੇ ਹਿੱਤ 'ਚ ਕੰਮ ਕਰਾਂਗਾ।

 

ਰਾਮਪੁਰਾ ਫੂਲ ਤੋਂ ਵਿਧਾਇਕ ਕਾਂਗੜ ਨੇ ਮਾਲਵੇ ਤੋਂ ਆਉਣ ਵਾਲੇ ਮੰਤਰੀਆਂ ਦੀ ਘੱਟ ਗਿਣਤੀ ਬਾਰੇ ਕਿਹਾ ਕਿ ਮਾਝੇ ਨੂੰ ਚੰਗੀਆਂ ਸੀਟਾਂ ਮਿਲੀਆਂ ਇਸੇ ਕਰ ਕੇ ਕੈਬਨਿਟ ਵਿੱਚ ਜ਼ਿਆਦਾ ਹਿੱਸੇਦਾਰੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਸਾਡੇ ਰਾਜ ਅਕਾਲੀਆਂ ਨਾਲੋਂ ਨਸ਼ਾ ਜ਼ਿਆਦਾ ਖ਼ਤਮ ਹੋਇਆ ਹੈ। ਨਸ਼ੇ ਖਿਲਾਫ ਲੜਾਈ ਜਾਰੀ ਹੈ। ਕਾਂਗੜ ਨੇ ਡੀਜੀਪੀਜ਼ ਦੀ ਲੜਾਈ ਬਾਰੇ ਕੁਝ ਕਹਿਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਮਾਮਲਾ ਅਦਾਲਤ 'ਚ ਹੈ ਇਸ ਲਈ ਮੈਂ ਕੁਝ ਨਹੀਂ ਬੋਲਣਾ।