ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਹੁਣ ਨਵਾਂ ਖੁਲਾਸਾ ਹੋਇਆ ਹੈ।ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੁਜਰਾਤ ਦੀ ਮੁਦਰਾ 'ਚ ਸ਼ੂਟਰਾਂ ਨੇ ਸਮੁੰਦਰ ਕੰਢੇ ਫੋਟੋ ਸੈਸ਼ਨ ਕਰਵਾਇਆ ਸੀ।ਉਨ੍ਹਾਂ ਮੂਸੇਵਾਲਾ ਦੇ ਕਤਲ ਦਾ ਜਸ਼ਨ ਮਨਾਇਆ ਸੀ। 


ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ 5 ਰਾਜਾਂ ਦੀ ਪੁਲਿਸ ਫਾਈਰਿੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਸੀ।ਉੱਥੇ ਹੀ ਮੁਲਜ਼ਮ ਕਤਲ ਮਗਰੋਂ ਸਮੁੰਦਰ ਕੰਢੇ ਜਸ਼ਨ ਮਨਾ ਰਹੇ ਸੀ ਅਤੇ ਫੋਟੋ ਸੈਸ਼ਨ ਕਰਵਾ ਰਹੇ ਸੀ।


ਸ਼ੂਟਰਾਂ ਦਾ ਇਹ ਫੋਟੋ ਸੈਸ਼ਨ ਹੁਣ ਸਾਹਮਣੇ ਆਇਆ ਹੈ। ਫੋਟੋ ਸੈਸ਼ਨ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਨੂੰ ਮਾਰਨ ਤੋਂ ਬਾਅਦ ਸਾਰੇ ਸ਼ੂਟਰ ਸਿੱਧੇ ਗੁਜਰਾਤ ਦੇ ਮੁਦਰਾ ਪੋਰਟ 'ਤੇ ਪਹੁੰਚ ਗਏ। ਜਿੱਥੇ ਸਾਰਿਆਂ ਨੇ ਮੂਸੇਵਾਲਾ ਦੇ ਕਤਲ ਦਾ ਮਿਸ਼ਨ ਪੂਰਾ ਹੋਣ 'ਤੇ ਜਸ਼ਨ ਮਨਾਇਆ।


ਫੋਟੋ ਸੈਸ਼ਨ ਦੌਰਾਨ ਦਿੱਲੀ, ਪੰਜਾਬ, ਮਹਾਰਾਸ਼ਟਰ, ਹਰਿਆਣਾ ਅਤੇ ਰਾਜਸਥਾਨ ਪੁਲਿਸ ਉਨ੍ਹਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਸੀ।ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਲਾਲ ਚੈਕ ਕਮੀਜ਼ 'ਚ ਅੰਕਿਤ, ਦੀਪਕ ਮੁੰਡੀ (ਫਰਾਰ), ਸਚਿਨ, ਪ੍ਰਿਅਵਰਤ ਫੌਜੀ, ਕਪਿਲ ਪੰਡਿਤ ਅਤੇ ਕਸ਼ਿਸ਼ ਉਰਫ਼ ਕੁਲਦੀਪ ਮੌਜੂਦ ਹਨ। ਇਨ੍ਹਾਂ 'ਚ ਕਪਿਲ ਪੰਡਿਤ ਅਤੇ ਸਚਿਨ ਨੇ ਕਤਲ ਤੋਂ ਬਾਅਦ ਸ਼ੂਟਰਾਂ ਨੂੰ ਪੰਜਾਬ ਤੋਂ ਛੁਪਾਉਣ 'ਚ ਮਦਦ ਕੀਤੀ ਸੀ।


ਦਸ ਦੇਈਏਕਿ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਜਾਂਚ ਜਾਰੀ ਹੈ। ਸਿੱਧੂ ਦਾ 29 ਮਈ ਨੂੰ ਪਿੰਡ ਜਵਾਹਰਕੇ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਉਸ ਵਕਤ ਆਪਣੀ ਸੁਰੱਖਿਆ ਤੋਂ ਬਗੈਰ ਕਾਲੇ ਰੰਗ ਦੀ ਥਾਰ 'ਚ ਸਵਾਰ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:

 


Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ