ਚੰਡੀਗੜ੍ਹ: ਇੱਥੇ ਬੀਤੇ ਵੀਰਵਾਰ ਠੰਡ ਨੇ ਪਿਛਲੇ ਪੰਜ ਸਾਲਾ ਦਾ ਰਿਕਾਰਡ ਤੋੜ ਦਿੱਤਾ। ਚੰਡੀਗੜ੍ਹ 'ਚ ਵੀਰਵਾਰ ਨੂੰ ਪਾਰਾ 8.8 ਡਿਗ੍ਰੀ ਤੱਕ ਡਿੱਗ ਗਿਆ। ਇਹ ਆਮ ਪਾਰੇ ਤੋਂ 12 ਡਿਗ੍ਰੀ ਘੱਟ ਸੀ। 2014 'ਚ ਵੱਧ ਤੋਂ ਵੱਧ ਤਾਪਮਾਨ 9 ਡਿਗ੍ਰੀ ਅਤੇ ਘੱਟੋਂ ਘੱਟ ਤਾਪਮਾਨ 6.5 ਡਿਗ੍ਰੀ ਰਿਹਾ ਸੀ।
ਮੌਸਮ ਵਿਭਾਗ ਮੁਤਾਬਕ ਨਵੇਂ ਸਾਲ ਦੀ ਸ਼ੁਰੂਆਤ ਬਾਰਿਸ਼ ਨਾਲ ਹੋ ਸਕਦੀ ਹੈ। 31 ਦਸੰਬਰ ਨੂੰ ਇੱਕ ਹੋਰ ਵੇਸਟਰਨ ਡਿਸਟ੍ਰਬੇਂਸ ਐਕਟਿਵ ਹੋ ਰਿਹਾ ਹੈ। ਜਿਸ ਦਾ ਅਸਰ ਇੱਕ ਜਨਵਰੀ ਤੱਕ ਰਹੇਗਾ। ਉਸ ਤੋਂ ਬਆਦ ਸ਼ੀਤ ਲਹਿਰ ਚਲਣ ਨਾਲ ਠੰਡ ਹੋਰ ਵੱਧ ਸਕਦੀ ਹੈ। ਫਿਲਹਾਲ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਹਿਮਾਚਲ ਦੇ 8 ਸ਼ਹਿਰਾਂ 'ਚ ਪਾਰਾ ਮਾਇਨਸ 'ਚ ਹੈ। ਹਿਮਾਚਲ 'ਚ ਸ਼ੀਤਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਨਾਲ ਆਬਾਦੀ ਵਾਲੇ ਖੇਤਰ ਬੂਰੀ ਤਰ੍ਹਾਂ ਪ੍ਰਭਾਵਿਤ ਹਨ। ਲਾਹੌਲ-ਸਪੀਤਿ, ਕਿਨੌਰ, ਮਨਾਲੀ ਸਣੇ 8 ਸ਼ਹਿਰਾਂ ਦਾ ਪਾਰਾ ਮਾਇਨਸ 'ਚ ਹੈ।
ਇਸ ਦੇ ਨਾਲ ਹੀ ਸੰਘਣੀ ਧੁੰਦ ਨਾਲ ਹਵਾਈ ਸੇਵਾਵਾਂ ਅਤੇ ਟ੍ਰੇਨਾਂ ਵੀ ਪ੍ਰਭਾਵਿਤ ਹਨ। ਵੀਰਵਾਰ ਨੂੰ 12 ਤੋਂ ਜਿਆਦਾ ਟ੍ਰੇਨਾਂ 7 ਤੋਂ 8 ਘੰਟੇ ਦੀ ਦੇਰੀ ਨਾਲ ਚਲਿਆਂ।
ਬਾਰਿਸ਼ ਨਾਲ ਹੋ ਸੱਕਦੀ ਹੈ ਨਵੇਂ ਸਾਲ ਦੀ ਸ਼ੁਰੂਆਤ, ਠੰਡ ਤੋਂ ਰਾਹਤ ਦੀ ਨਹੀਂ ਕੋਈ ਉਮੀਦ
ਏਬੀਪੀ ਸਾਂਝਾ
Updated at:
28 Dec 2019 01:15 PM (IST)
ਇੱਥੇ ਬੀਤੇ ਵੀਰਵਾਰ ਠੰਡ ਨੇ ਪਿਛਲੇ ਪੰਜ ਸਾਲਾ ਦਾ ਰਿਕਾਰਡ ਤੋੜ ਦਿੱਤਾ। ਚੰਡੀਗੜ੍ਹ 'ਚ ਵੀਰਵਾਰ ਨੂੰ ਪਾਰਾ 8.8 ਡਿਗ੍ਰੀ ਤੱਕ ਡਿੱਗ ਗਿਆ। ਇਹ ਆਮ ਪਾਰੇ ਤੋਂ 12 ਡਿਗ੍ਰੀ ਘੱਟ ਸੀ। 2014 'ਚ ਵੱਧ ਤੋਂ ਵੱਧ ਤਾਪਮਾਨ 9 ਡਿਗ੍ਰੀ ਅਤੇ ਘੱਟੋਂ ਘੱਟ ਤਾਪਮਾਨ 6.5 ਡਿਗ੍ਰੀ ਰਿਹਾ ਸੀ।
- - - - - - - - - Advertisement - - - - - - - - -