ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਦੀ 25 ਅਗਸਤ ਦੀ ਪੇਸ਼ੀ ਨੂੰ ਲੈ ਕੇ ਬਣੇ ਤਣਾਅ ਵਾਲੇ ਮਾਹੌਲ ਕਾਰਨ ਕਾਫੀ ਲੋਕਾਂ ਨੇ ਆਪਣੇ ਵਿਆਹਾਂ ਦੀਆਂ ਪਾਰਟੀਆਂ ਤੇ ਭੋਗ ਸਮਾਗਮਾਂ ਦੇ ਦਿਨ ਮੁਲਤਵੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮਾਂ ਦੀਆਂ ਤਰੀਕਾਂ ਵੀ ਬਦਲ ਦਿੱਤੀਆਂ ਹਨ।

ਜਾਣਕਾਰੀ ਮੁਤਾਬਕ ਬਠਿੰਡਾ ਸ਼ਹਿਰ ਦੇ ਹੀ ਨੌਜਵਾਨ ਕਰਮਜੀਤ ਸਿੰਘ ਖਿੱਪਲ ਦੇ ਵਿਆਹ ਦੀ ਪਾਰਟੀ ਪਹਿਲਾਂ ਪੇਸ਼ੀ ਵਾਲੇ ਦਿਨ ਬਠਿੰਡਾ ਮਾਨਸਾ ਮਾਰਗ 'ਤੇ ਇੰਪੀਰੀਅਲ ਪੈਲੇਸ 'ਚ ਸੀ ਜਿਸ ਨੂੰ ਬਦਲ ਕੇ ਬੁੱਧਵਾਰ ਦੇਰ ਸ਼ਾਮ ਦੀ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ ਬਠਿੰਡਾ ਵਿਖੇ ਸ਼ਾਨ ਸੰਗੀਤ ਸਦਨ ਵੱਲੋਂ 'ਰੂਹ-ਏ ਮੌਸਿਕੀ' ਨਾਮ ਦਾ ਪੋ੫ਗਰਾਮ 26 ਅਗਸਤ ਨੂੰ ਹੋਟਲ ਐਮਸਨ ਪਰਾਇਡ 'ਚ ਰੱਖਿਆ ਗਿਆ ਸੀ ਪਰ ਹੁਣ ਇਸ ਨੂੰ ਪ੫ਬੰਧਕਾਂ ਨੇ ਬਦਲ ਕੇ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਤਕ ਟਾਲ ਦਿੱਤਾ ਹੈ।

ਇਸ ਤੋਂ ਇਲਾਵਾ ਸ਼ਹਿਰ ਦੇ ਪਰਸਰਾਮ ਨਗਰ 'ਚ ਕੁਝ ਦਿਨ ਪਹਿਲਾਂ ਅਵਤਾਰ ਸਿੰਘ ਗੋਗੀ ਨਾਮ ਦੇ ਇਕ ਦੁਕਾਨਦਾਰ ਦੀ ਮੌਤ ਹੋ ਗਈ ਸੀ ਜਿਸ ਦੀ ਆਤਮਿਕ Îਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ 25 ਅਗਸਤ ਨੂੰ ਮੁਲਤਾਨੀਆਂ ਪੁਲ ਦੇ ਨਜ਼ਦੀਕ ਗੁਰਦੁਆਰਾ ਸ੍ਰੀ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਪਾਇਆ ਜਾਣਾ ਸੀ। 25 ਤਰੀਕ ਨੂੰ ਡੇਰਾ ਮੁਖੀ ਦੀ ਪੇਸ਼ੀ ਕਾਰਨ ਪਰਿਵਾਰ ਨੇ ਇਹ ਪੋ੫ਗਰਾਮ 25 ਅਗਸਤ ਤੋਂ ਬਦਲ ਕੇ 24 ਅਗਸਤ ਦਾ ਕਰ ਦਿੱਤਾ ਹੈ। ਇਹ ਜਾਣਕਾਰੀ ਮਿ੫ਤਕ ਦੇ ਪੁੱਤਰ ਰਾਜੂ ਵੱਲੋਂ ਦਿੱਤੀ ਗਈ।

ਇਸ ਤਣਾਅ ਦੇ ਮਾਹੌਲ ਦਾ ਅਸਰ ਖੇਡਾਂ 'ਤੇ ਵੀ ਪਿਆ ਹੈ। ਬਠਿੰਡਾ ਵਿਖੇ ਜਿਹੜੀਆਂ ਸਕੂਲ ਪੱਧਰੀ ਖੇਡਾਂ ਹੋਣੀਆਂ ਸਨ, ਉਨ੍ਹਾਂ ਦੀ ਤਰੀਕ ਵੀ ਬਦਲ ਦਿੱਤੀ ਗਈ ਹੈ ਤੇ ਹੁਣ ਖੇਡਾਂ 28 ਅਗਸਤ ਤਕ ਅੱਗੇ ਪਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜਿਹੜਾ ਨੌਕਰੀ ਮੇਲਾ 25 ਅਗਸਤ ਨੂੰ ਲਗਾਇਆ ਜਾਣਾ ਸੀ, ਡੇਰਾ ਮੁਖੀ ਦੀ ਪੇਸ਼ੀ ਕਾਰਨ ਇਹ ਮੇਲਾ ਹੁਣ ਇਸ ਦਿਨ ਨਹੀਂ ਲੱਗੇਗਾ।

ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹਾ ਪਹਿਲਾਂ ਵੀ ਡੇਰਾਵਾਦ ਕਾਰਨ ਕਾਫੀ ਪ੍ਰਭਾਵਿਤ ਹੋਇਆ ਸੀ ਅਤੇ ਇਥੇ ਡੇਰਾ ਪੈਰੋਕਾਰਾਂ ਦੀ ਗਿਣਤੀ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੋਣ ਕਾਰਨ ਇੱਥੇ ਲੋਕ ਜ਼ਿਆਦਾ ਪ੫ਭਾਵਿਤ ਹੋ ਰਹੇ ਹਨ।