ਕੈਨੇਡਾ ਪੜ੍ਹਣ ਲਈ ਗਈ ਗੁਰਮੀਤ ਦੀ ਮੌਤ, ਦੇਹ ਪਿੰਡ ਆਈ
ਏਬੀਪੀ ਸਾਂਝਾ | 30 Sep 2017 09:45 AM (IST)
ਚੰਡੀਗੜ੍ਹ: ਕੈਨੇਡਾ ਪੜ੍ਹਣ ਲਈ ਗਈ ਗੁਰਮੀਤ ਕੌਰ ਦੀ ਟੋਰਾਂਟੋ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਬਲਾਕ ਜ਼ੀਰਾ ਦੇ ਪਿੰਡ ਕੋਠੇ ਗਾਦੜੀਵਾਲਾ ਦੀ 20 ਦਿਨ ਪਹਿਲਾਂ ਕੈਨੇਡਾ ਗਈ। ਜਿਸਦੀ ਮ੍ਰਿਤਕ ਦੇਹ ਪਿੰਡ ਪੁੱਜੀ। ਪਿੰਡ ਵਾਸੀ ਲਖਵੀਰ ਸਿੰਘ ਨੇ ਦੱਸਿਆ ਕਿ ਹਰਚੰਦ ਸਿੰਘ ਨੇ ਵਿਆਜ ਉਤੇ ਰੁਪਏ ਲੈ ਕੇ ਆਪਣੀ ਧੀ ਗੁਰਮੀਤ ਕੌਰ ਨੂੰ ਆਈਲੈਟਸ ਕਰਵਾ ਕੇ 20 ਦਿਨ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਭੇਜਿਆ ਸੀ ਪਰ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਟੋਰਾਂਟੋ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੀ, ਜਿੱਥੋਂ ਪਿੰਡ ਕੋਠੇ ਗਾਦੜੀਵਾਲਾ ਲਿਆ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।