ਅਜਨਾਲਾ : ਥਾਣਾ ਲੋਪੋਕੇ ਅਧੀਨ ਪੈਂਦੀ ਕੱਕੜ ਚੌਕੀ ਤੋਂ ਬੀਐੱਸਐੱਫ ਦੀ 17 ਬਟਾਲੀਅਨ ਵੱਲੋਂ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਹਿੰਦ-ਪਾਕਿ ਸਰਹੱਦ ਦੀ ਕੱਕੜ ਚੌਕੀ ਦੀ ਕੰਡਿਆਲੀ ਤਾਰ ਦੇ ਨੇੜੇ ਇਕ ਪੈਕਟ ਹੈਰੋਇਨ ਦਾ ਬਰਾਮਦ ਕੀਤਾ ਹੈ। ਬੀਐੱਸਐੱਫ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।