ਨਗਰ ਨਿਗਮ ਚੋਣਾਂ ਲਈ ਤਿਆਰੀਆਂ ਮੁਕੰਮਲ
ਏਬੀਪੀ ਸਾਂਝਾ | 16 Dec 2017 04:04 PM (IST)
ਅੰਮ੍ਰਿਤਸਰ: ਪੰਜਾਬ ਦੇ ਪਟਿਆਲਾ,ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋ ਰਹੀਆਂ ਨਗਰ ਨਿਗਮ ਚੋਣਾਂ ਲਈ ਅਧਿਕਾਰੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਅੱਜ ਅੰਮ੍ਰਿਤਸਰ ਚ ਵੱਖ-ਵੱਖ ਥਾਈਂ ਡਿਊਟੀ 'ਤੇ ਤਾਇਨਾਤ ਰਹਿਣ ਵਾਲਿਆਂ ਪੋਲਿੰਗ ਪਾਰਟੀਆਂ ਨੂੰ ਈਵੀਐਮ ਮਸ਼ੀਨਾਂ ਅਤੇ ਸਮੱਗਰੀ ਦੇ ਡਿਊਟੀਆਂ ਲਈ ਰਵਾਨਾ ਕੀਤਾ ਗਿਆ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀਵਾਸਤਵ ਦੱਸਿਆ ਕਿ ਪੁਲਿਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਚੋਣਾਂ ਅਮਨ-ਸ਼ਾਂਤੀ ਨਾਲ ਕਰਵਾਈਆਂ ਜਾ ਸਕਣ। ਅੰਮ੍ਰਿਤਸਰ ਵਿੱਚ ਕੁੱਲ 366 ਪੋਲਿੰਗ ਸਟੇਸ਼ਨ ਬਣਾਏ ਗਏ ਹਨ,ਜਿਨ੍ਹਾਂ ਚੋਂ 118 ਅਤਸੰਵੇਦਨਸ਼ੀਲ ਅਤੇ 156 ਸੰਵੇਦਨਸ਼ੀਲ ਐਲਾਨੇ ਗਏ ਹਨ. ਇਹਨਾਂ ਪੋਲਿੰਗ ਸਟੇਸ਼ਨਾਂ ਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਅੰਮ੍ਰਿਤਸਰ ਚ ਕੁੱਲ 85 ਵਾਰਡਾਂ ਤੇ ਨਗਰ ਨਿਗਮ ਕੌਂਸਲਰਾਂ ਲਈ ਚੋਣ ਹੋਵੇਗੀ।ਇਸ ਵਾਰ ਕਾਂਗਰਸ,ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 413 ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀਵਾਸਤਵ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਸਮੱਖਿਆ ਕਰਨ ਤੋਂ ਬਾਅਦ ਉਹਨਾਂ ਬੂਥਾਂ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ. ਇਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਸਾਰਾ ਦਿਨ ਇਹਨਾਂ ਪੋਲਿੰਗ ਸਟੇਸ਼ਨਾਂ ਦੇ ਦੌਰੇ ਕਰਦੀਆਂ ਰਹਿਣਗੀਆਂ। ਉਹਨਾਂ ਕਿਹਾ ਕਿ ਪੈਟਰੋਲਿੰਗ ਪਾਰਟੀਆਂ ਤੋਂ ਇਲਾਵਾ 8 ਏਸੀਪੀ ਰਿਟਰਨਿੰਗ ਅਫਸਰਾਂ ਦੇ ਹਿਸਾਬ ਨਾਲ ਸੁਪਰਵੀਜ਼ਨ ਕਰਨਗੇ। ਉਹਨਾਂ ਵੋਟਰਾਂ ਨੂੰ ਕਿਹਾ ਕਿ ਉਹ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਅਤੇ ਪੁਲਿਸ ਵਲੋਂ ਉਹਨਾਂ ਨੂੰ ਪੂਰਾ ਸਿਹਯੋਗ ਦਿੱਤਾ ਜਾਵੇਗਾ। ਨਿਗਮ ਚੋਣਾਂ ਨੂੰ ਸਹੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜਿਲਾ ਪੁਲਿਸ ਤੋਂ ਇਲਾਵਾ 1000 ਦੇ ਕਰੀਬ ਪੀਏਪੀ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਅਤੇ ਸ਼ਿਹਰ ਵਿੱਚ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਵੀ ਕਾਰਵਾਈ ਗਈ ਹੈ।