ਚੰਡੀਗੜ੍ਹ: ਚਾਰ ਨਕਾਬਪੋਸ਼ ਲੁਟੇਰਿਆਂ ਨੇ ਮੰਗਲਵਾਰ ਰਾਤ ਸੈਕਟਰ-33 ਦੀ ਕੋਠੀ ਵਿੱਚ ਵੜ ਕੇ ਕਰੀਬ ਡੇਢ ਕਰੋੜ ਦੀ ਜਵੈਲਰੀ ਲੁੱਟ ਲਈ ਹੈ। ਲੁਟੇਰਿਆਂ ਨੇ ਗੰਨ ਦੀ ਨੋਕ ਉੱਤੇ ਇਹ ਲੁੱਟ ਨੂੰ ਅੰਜਾਮ ਦਿੱਤਾ। ਲੁਟੇਰੇ ਸੀਸੀਟਵੀ ਦੀ ਫੋਟੋਜ ਵੀ ਨਾਲ ਲੈ ਗਏ। ਲੁੱਟ ਸਮੇਂ ਅਜੀਤ ਜੈਨ ਦੀ ਪਤਨ, ਬੇਟੀ ਤੇ ਨੌਕਰ ਮੌਜੂਦ ਸਨ।
ਅਜਿਤ ਦਾ ਲਾਲੜੂ ਵਿੱਚ ਕੋਲਡ ਸਟੋਰ ਸੀ ਤੇ ਵਾਰਦਾਤ ਸਮੇਂ ਉਹ ਘਰ ਤੋਂ ਬਾਹਰ ਸੀ। ਘਰ ਵਿੱਚ ਮਾਲੀ ਤੇ ਗਾਰਡ ਵੀ ਰਹਿੰਦੇ ਹਨ ਪਰ ਵਾਰਦਾਤ ਸਮੇਂ ਉਹ ਵੀ ਮੌਜੂਦ ਨਹੀਂ ਸਨ।
ਪੁਲਿਸ ਨੇ ਇਸ ਕੇਸ ਵਿੱਚ ਪਰਿਵਾਰ ਦੇ ਕਿਸੇ ਕਰੀਬੀ ਦੇ ਹੱਥ ਹੋਣ ਤੋਂ ਨਾਂਹ ਕੀਤੀ ਹੈ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚਾਰੋ ਲੁਟੇਰੇ ਕਾਲੇ ਰੰਗ ਦੀ ਸੈਂਟਰੋ 'ਤੇ ਆਏ ਸਨ। ਜਿੰਨਾ ਨੇ ਮੰਕੀ ਟੋਪੀ ਪਾਈ ਹੋਈ ਸੀ। ਚਾਰਾਂ ਕੋਲ ਪਿਸਟਲ ਸੀ ਪਰ ਕਿਸੇ ਨੇ ਫਾਇਰ ਨਹੀਂ ਕੀਤਾ।
ਅਜਿਤ ਦੇ ਬੇਟੇ ਦੀ ਮਹੀਨਾ ਪਹਿਲਾ ਸ਼ਾਦੀ ਹੋਈ ਸੀ। ਉਹ ਪਤਨੀ ਨਾਲ ਹਨੀਮੂਨ ਉੱਤੇ ਗਿਆ ਹੋਇਆ ਹੈ। ਵਿਆਹ ਦੀ ਜਵੇਲਰੀ ਘਰ ਉੱਤੇ ਹੀ ਸੀ ਜਿਹੜੀ ਲੁਟੇਰੇ ਲੈ ਗਏ। ਇਸ ਦੇ ਨਾਲ ਹੀ ਮੁਲਜ਼ਮ ਘਰ ਵਿੱਚ ਮੌਜੂਦ ਸਾਰੇ ਮੋਬਾਈਲ ਫ਼ੋਨ ਵੀ ਨਾਲ ਲੈ ਗਏ।