ਲੁਧਿਆਣਾ: ਗਿੱਲ ਰੋਡ ਸਥਿਤ ਬੱਚਿਆਂ ਦੀ ਅਬਜ਼ਰਵੇਸ਼ਨ ਜੇਲ੍ਹ ਤੋਂ ਦੋ ਬੱਚੇ ਫਰਾਰ ਹੋ ਗਏ। ਚੋਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਸਜ਼ਾ ਕਟ ਰਹੇ ਇਹ ਬੱਚੇ 15 ਤੇ 16 ਸਾਲ ਦੇ ਹਨ। ਜਦੋਂ ਪੁਲਿਸ ਨੇ ਵੇਖਿਆ ਤਾਂ ਜੇਲ੍ਹ ਦੀਆਂ ਸਲਾਖਾਂ ਟੁੱਟੀਆਂ ਹੋਈਆਂ ਸਨ। ਪੁਲਿਸ ਦੋਵਾਂ ਬੱਚਿਆਂ ਦੀ ਤਲਾਸ਼ ਕਰ ਰਹੀ ਹੈ। ਇਸ ਮਾਮਲੇ ਵਿੱਚ ਐਸਡੀਐਮ ਨੇ ਕੁਤਾਹੀ ਵਰਤਣ ਵਾਲਿਆਂ ਨਾਲ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ।
ਬੱਚਿਆਂ ਦੀ ਜੇਲ੍ਹ ਵਿੱਚ ਪਹੁੰਚੇ ਐਸਡੀਐਮ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਅੱਜ ਸਵੇਰੇ ਪਹਿਲੀ ਮੰਜ਼ਲ ਦੀ ਲੋਹੇ ਦੀ ਰਾਡ ਕੱਟ ਕੇ ਤਾਰ ਦੇ ਸਹਾਰੇ ਪਹਿਲੀ ਮੰਜ਼ਲ ਤੋਂ ਹੇਠ ਉੱਤਰ ਗਏ। ਇਸ ਮਗਰੋਂ ਇਹ ਦੋਵੇਂ ਫਰਾਰ ਹੋ ਗਏ।
ਜੇਲ੍ਹ ਵਿੱਚ ਸੀਸੀਟੀਵੀ ਕੈਮਰਾ ਵੀ ਕੰਮ ਨਹੀਂ ਕਰ ਰਿਹਾ ਸੀ। ਇਸ ਪੂਰੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਦੀ ਪਛਾਣ ਜਸਵੰਤ ਸਿੰਘ ਤੇ ਵਿਕਾਸ ਵਜੋਂ ਹੋਈ ਹੈ।