ਟਰੱਕ 'ਚ ਵੱਜੀ ਸਕੂਲ ਬੱਸ, ਅਧਿਆਪਕ ਦੀ ਮੌਤ, ਤਿੰਨ ਬੱਚੇ ਜ਼ਖ਼ਮੀ
ਏਬੀਪੀ ਸਾਂਝਾ | 16 Jan 2018 10:59 AM (IST)
ਜਲੰਧਰ-ਜਲੰਧਰ-ਲੁਧਿਆਣਾ ਹਾਈਵੇ ਉੱਤੇ ਗੁਰਾਇਆ ਦੇ ਕੋਲ ਬੱਚਿਆਂ ਨੂੰ ਸਾਇੰਸ ਸਿਟੀ ਲੈ ਜਾ ਰਹੀ ਬੱਸ ਖੜ੍ਹੇ ਟਰੱਕ ਨਾਲ ਟਕਰਾ ਗਈ। ਡਰਾਈਂਗ ਟੀਚਰ ਗੁਰਸ਼ਰਨ ਸਿੰਘ ਦੀ ਮੌਤ ਹੋ ਗਈ। ਤਿੰਨ ਬੱਚੇ ਜ਼ਖ਼ਮੀ ਹਨ। ਜਾਣਕਾਰੀ ਮੁਤਾਬਕ ਪੀ.ਆਰ.ਟੀ.ਸੀ. ਦੀ ਬੱਸ ਹੈ ਜਿਹੜੀ ਸੰਗਰੂਰ ਤੋਂ ਬੱਚਿਆਂ ਨੂੰ ਸਾਇੰਸ ਸਿਟੀ ਜਲੰਧਰ ਲੈ ਕੇ ਜਾ ਰਹੀ ਸੀ। ਬੱਸ ਵਿੱਚ 50 ਤੋਂ ਜ਼ਿਆਦਾ ਬੱਚੇ ਸਨ।