ਰਾਣਾ ਗੁਰਜੀਤ ਨੇ ਦਿੱਤਾ ਅਸਤੀਫ਼ਾ
ਏਬੀਪੀ ਸਾਂਝਾ | 16 Jan 2018 08:29 AM (IST)
ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਏਬੀਪੀ ਨਿਊਜ਼ ਨੂੰ ਕਿਹਾ ਕਿ ਸੀਐੱਮ ਅਮਰਿੰਦਰ ਸਿੰਘ ਨੂੰ ਲਿਖਤੀ ਰੂਪ ਵਿੱਚ ਅਸਤੀਫ਼ਾ ਦੇਣ ਦੀ ਚਿੱਠੀ ਲਿਖੀ ਹੈ। ਹੁਣ ਸੀਐੱਮ ਨੇ ਤੈਅ ਕਰਨਾ ਹੈ ਕਿ ਅਸਤੀਫ਼ਾ ਲੈਣਾ ਜਾਂ ਨਹੀਂ। ਰਾਣਾ ਉੱਤੇ ਮਾਈਨਿੰਗ ਵਿੱਚ ਆਪਣੇ ਚਹੇਤਿਆਂ ਦੇ ਨਾਮ ਉੱਤੇ ਬੇਨਾਮੀ ਠੇਕਾ ਲੈਣ ਦਾ ਇਲਜ਼ਾਮ ਤਾਂ ਵਿਰੋਧੀ ਦਲ ਲਗਾਉਂਦਾ ਹੀ ਸੀ ਪਰ ਪਿਛਲੇ ਹਫ਼ਤੇ ਈਡੀ ਨੇ ਰਾਣਾ ਗੁਰਜੀਤ ਦੇ ਬੇਟੇ ਨੂੰ ਵਿਦੇਸ਼ਾਂ ਤੋਂ ਚੰਦਾ ਜੁਟਾਉਣ ਦੇ ਮਾਮਲੇ ਵਿੱਚ ਵੀ ਸੰਮਨ ਕੀਤਾ ਸੀ। ਮੰਤਰੀ ਦੇ ਬੇਟੇ ਨੇ 17 ਜਨਵਰੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣ ਹੈ। ਰਾਣਾ ਗੁਰਜੀਤ ਕਈ ਮਹੀਨੇ ਤੋਂ ਵਿਵਾਦਾਂ ਵਿੱਚ ਹੈ। ਸੀਐੱਮ ਨੇ ਮਾਈਨਿੰਗ ਦਾ ਠੇਕਾ ਲੈਣ ਦੇ ਮਾਮਲੇ ਵਿੱਚ ਉਸ ਦੇ ਖ਼ਿਲਾਫ਼ ਨਾਰੰਗ ਕਮਿਸ਼ਨ ਤੋਂ ਜਾਂਚ ਕਰਵਾਈ ਸੀ। ਕਮਿਸ਼ਨ ਨੇ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਸੀ ਪਰ ਵਿਵਾਦ ਫਿਰ ਵੀ ਨਾ ਰੋਕਿਆ। ਕਾਂਗਰਸ ਦੇ ਆਲਾ ਕਮਾਨ ਦੀ ਵੀ ਪੂਰੇ ਮਾਮਲੇ ਉੱਤੇ ਨਜ਼ਰ ਹੈ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਮੰਤਰੀ-ਮੰਡਲ ਵਿਸਥਾਰ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ।