ਅੰਮ੍ਰਿਤਸਰ: ਸੁਲਤਾਨਵਿੰਡ ਥਾਣੇ ਅਧੀਨ ਪੈਂਦੇ ਇਲਾਕੇ ਦਸ਼ਮੇਸ਼ ਨਗਰ ਵਿੱਚ ਮਾਂ- ਧੀ ਦਾ ਕਤਲ ਕਰ ਦਿੱਤਾ ਹੈ। ਕਤਲ ਤੋਂ ਬਾਅਦ ਘਰ ਨੂੰ ਅੱਗ ਲਗਾਈ ਗਈ ਹੈ।

ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕ ਉੱਤੇ ਪਹੁੰਚ ਗਈ ਹੈ ਤੇ ਜਾਂਚ ਚੱਲ ਰਹੀ ਹੈ। ਕਤਲ ਕੀਤੀ ਗਈ ਔਰਤ ਦਾ ਨਾਮ ਗਗਨ ਵਰਮਾ ਜੋ ਸਿੱਖਿਆ ਵਿਭਾਗ ਚ ਨੌਕਰੀ ਕਰਦੀ ਸੀ ਅਤੇ ਉਸਦੀ ਧੀ ਬੀ ਐਡ ਦੀ ਵਿਦਿਆਰਥਣ ਸੀ। ਗਗਨ ਵਰਮਾ ਜੰਡਿਆਲਾ ਗੁਰੂ ਦੇ ਸਰਕਾਰੀ ਸਕੂਲ ਵਿਖੇ ਹੈਡ ਕਲਰਕ ਵਜੋਂ ਨੌਕਰੀ ਕਰਦੀ ਸੀ।