ਪ੍ਰੇਮੀ ਜੋੜੇ ਵੱਲੋਂ ਖੁਦਕੁਸ਼ੀ, ਨੋਟ 'ਚ ਇੱਕਠਿਆ ਸੰਸਕਾਰ ਕਰਨ ਦੀ ਇੱਛਾ
ਏਬੀਪੀ ਸਾਂਝਾ | 07 Feb 2018 09:38 AM (IST)
ਚੰਡੀਗੜ੍ਹ-ਸੰਗਰੂਰ ਵਿੱਚ ਪ੍ਰੇਮ ਵਿਆਹ ਕਰਾਉਣ ਵਾਲੇ ਜੋੜੇ ਨੇ ਖੁਦਕਸ਼ੀ ਕਰ ਲਈ ਹੈ। ਮੌਕੇ ਤੋਂ ਮਿਲੇ ਖੁਦਕੁਸ਼ੀ ਨੋਟ ਵਿੱਚ ਦੋਵਾਂ ਨੇ ਇੱਕਠਿਆਂ ਸੰਸਕਾਰ ਕਰਨ ਦੀ ਇੱਛਾ ਰੱਖੀ ਹੈ। ਇਹ ਜੋੜਾ ਵਿਆਹ ਕਰਾਉਣ ਤੋਂ ਬਾਦ ਘਰਦਿਆਂ ਤੋਂ ਦੂਰ ਸੰਗਰੂਰ ਦੇ ਨੇੜੇ ਪਿੰਡ ਮੰਗਵਾਲ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਖੁਦਕੁਸ਼ੀ ਨੋਟ ਵਿੱਚ ਇਹ ਵੀ ਲਿਖਿਆ ਸੀ ਕਿ ਮਰਜ਼ੀ ਨਾਲ ਇਹ ਕਦਮ ਚੁੱਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਉਰਫ਼ ਮਿੰਟਾ (24) ਵਾਸੀ ਪਿੰਡ ਮਸਾਣੀ ਥਾਣਾ ਭਵਾਨੀਗੜ੍ਹ ਅਤੇ ਹਿਨਾ (22) ਵਾਸੀ ਸੇਖ਼ੂਪੁਰਾ ਬਸਤੀ ਸੰਗਰੂਰ ਨੇ ਕਰੀਬ ਦਸ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ।ਦੋਵੇਂ ਬੀਤੇ ਸੱਤ ਮਹੀਨਿਆਂ ਤੋਂ ਆਪਣੇ ਪਰਿਵਾਰਾਂ ਤੋਂ ਵੱਖ ਰਹਿ ਰਹੇ ਸੀ। ਲੜਕੀ ਦਾ ਫੋਨ ਬੰਦ ਆਉਣ ਕਾਰਨ ਪਰਿਵਾਰ ਪਿੰਡ ਪੁੱਜਾ ਤਾਂ ਬੰਦ ਦਰਵਾਜਾ ਪੰਚਾਇਤ ਦੀ ਹਾਜ਼ਰੀ ਵਿੱਚ ਖੋਲਾਇਆ ਗਿਆਂ ਤਾਂ ਦੋਵੇਂ ਪਤੀ-ਪਤਨੀ ਇੱਕੋ ਰੱਸੀ ਉਪਰ ਲਟਕ ਰਹੇ ਸਨ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਲਾਸ਼ਾਂ ਦਾ ਪੋਸਟ ਮਾਰਟਮ ਹੋਣਾ ਹੈ।