ਚੰਡੀਗੜ੍ਹ: ਲੁਧਿਆਣਾ-ਚੰਡੀਗੜ੍ਹ ਰੋਡ ਉੱਪਰ ਪੌਸ਼ ਏਰੀਏ ਦੇ ਸੈਕਟਰ 32 ਨੇੜੇ ਵਾਰਡ ਨੰਬਰ ਅੱਠ ਵਿੱਚ ਮੁੰਡਿਆਂ ਦੇ ਦੋ ਧੜਿਆਂ ਦੀ ਝੜਪ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਦੋਵਾਂ ਗਰੁੱਪਾਂ ਨੇ ਖੁੱਲ੍ਹ ਕੇ ਤਲਵਾਰਾਂ ਦਾ ਇਸਤੇਮਾਲ ਤੇ ਫਾਇਰਿੰਗ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਲਾਕਾ ਨਿਵਾਸੀ ਕਰਮਜੀਤ ਸਿੰਘ ਮੁਤਾਬਕ ਚੋਣਾਂ ਨਾਲ ਜੁੜਿਆ ਮਾਮਲਾ ਨਹੀਂ ਹੈ। ਹਮਲਾਵਰ ਦੇਖਣ ਵਿੱਚ ਵਿਦਿਆਰਥੀ ਲੱਗਦੇ ਸਨ। ਪੁਲਿਸ ਦੇ ਆਉਣ ਤੋਂ ਪਹਿਲਾਂ ਇਹ ਫ਼ਰਾਰ ਹੋ ਗਏ।
ਡੀਐਸਪੀ ਰਵਿੰਦਰ ਪਾਲ ਸਿੰਘ ਮੁਤਾਬਕ ਘਟਨਾ ਦੀ ਸੀਸੀਟੀਵੀ ਵੀਡੀਓ ਪੁਲਿਸ ਹੱਥ ਲੱਗੀ ਹੈ। ਇਸ ਵਿੱਚ ਸਾਫ਼ ਦਿੱਸ ਰਿਹਾ ਹੈ ਕਿ ਮੋਟਰਸਾਈਕਲਾਂ 'ਤੇ ਸਵਾਰ ਨੌਜਵਾਨ ਮਾਰਚ ਦੇ ਰੂਪ ਵਿੱਚ ਤੇਜ਼ ਰਫ਼ਤਾਰ ਬਾਈਕ ਚਲਾ ਰਹੇ ਹਨ। ਵਿਰੋਧੀ ਪਾਰਟੀ ਦੇ ਹਮਲੇ ਤੋਂ ਬਾਅਦ ਇੱਕਦਮ ਸਾਰੇ ਆਪਣੇ ਬਾਈਕ ਘੁੰਮਾ ਕੇ ਰਫ਼ੂ ਚੱਕਰ ਹੋ ਗਏ। ਇਸ ਦੌਰਾਨ ਪੈਦਲ ਨੌਜਵਾਨ ਇਨ੍ਹਾਂ ਦੇ ਪਿੱਛੇ ਦੌੜਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਕਿਹਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।