ਚੰਡੀਗੜ੍ਹ- ਟੌਲ ਪਲਾਜ਼ਿਆਂ ਉੱਤੇ ਸੁਰੱਖਿਆ ਦਾ ਮਜ਼ਬੂਤ ਪ੍ਰਬੰਧ ਲਈ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਟੌਲ ਪਲਾਜ਼ਿਆਂ ਦੇ ਦੋਵੇਂ ਪਾਸੀਂ ਪੁਲੀਸ ਕਰਮੀ ਤਾਇਨਾਤ ਕੀਤੇ ਜਾਣ ਦਾ ਫੈਸਲਾ ਕੀਤਾ ਹੈ।
ਇਸ ਫ਼ੈਸਲੇ ਦੀ ਜਾਣਕਾਰੀ ਰਾਜ ਦੇ ਵਧੀਕ ਐਡਵੋਕੇਟ ਜਨਰਲ ਏਏ ਪਾਠਕ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਰੰਜਨ ਗੁਪਤਾ ਨੂੰ ਦਿੱਤੀ ਗਈ ਜਿਨ੍ਹਾਂ ਟੌਲ ਪਲਾਜ਼ਿਆਂ ’ਤੇ ਵਾਹਨਾਂ ਦੇ ਘੜਮੱਸ ਬਾਰੇ ਕੁਝ ਟਿਪਣੀਆਂ ਕੀਤੀਆਂ ਸਨ।
ਜਸਟਿਸ ਗੁਪਤਾ ਨੇ 1 ਦਸੰਬਰ 2017 ਦੇ ਆਪਣੇ ਹੁਕਮ ਵਿੱਚ ਰਾਜ ਸਰਕਾਰ ਅਤੇ ਹੋਰਨਾਂ ਧਿਰਾਂ ਨੂੰ ਇਹ ਤੈਅ ਕਰਨ ਲਈ ਕਿਹਾ ਸੀ ਕਿ ਕੀ ਰਾਜਮਾਰਗ ’ਤੇ ਟਰੈਫਿਕ ਨੇਮਬੰਦੀ ਇਕ ਸੁਤੰਤਰ ਕਾਰਜ ਹੈ।