ਵਿਆਹ ਦੀ ਜਾਗੋ 'ਚ ਚੱਲੀ ਗੋਲੀ, ਫੋਟੋਗ੍ਰਾਫਰ ਸਮੇਤ ਪੰਜ ਜ਼ਖ਼ਮੀ
ਏਬੀਪੀ ਸਾਂਝਾ | 06 Mar 2018 08:54 AM (IST)
ਚੰਡੀਗੜ੍ਹ: ਵਿਆਹ ਸਮਾਗਮਾਂ ਵਿੱਚ ਗੋਲੀ ਚੱਲਣ ਨਾਲ ਮੌਤਾਂ ਹੋਣ ਤੋਂ ਬਆਦ ਵੀ ਲੋਕੀ ਸਬਕ ਨਹੀਂ ਲੈਂਦੇ। ਬੀਤੇ ਦਿਨਾਂ ਵਿੱਚ ਦੋ ਵਿਆਹਾਂ ਵਿੱਚ ਗੋਲੀ ਚੱਲਣ ਨਾਲ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪਹਿਲੀ ਘਟਨਾ ਮੁਕੇਰੀਆ ਦੇ ਪਿੰਡ ਭੱਲੋਵਾਲ ਦੀ ਹੈ ਜਿੱਤੇ ਵਿਆਹ ਲਈ ਕੱਢੀ ਜਾ ਰਹੀ ਜਾਗੋ ਮੌਕੇ ਗੋਲੀ ਚੱਲਣ ਉਪਰੰਤ ਛਰ੍ਹੇ ਲੱਗਣ ਨਾਲ ਫੋਟੋਗ੍ਰਾਫਰ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ ਸਨ।ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ, ਮੁਕੇਰੀਆਂ ਦਾਖ਼ਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਗੰਭੀਰ ਹਾਲਤ ਕਾਰਨ ਦੋ ਜਣਿਆਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ ਇਸ ਸਬੰਧੀ ਪੁਲਿਸ ਨੇ ਸਾਬਕਾ ਫੌਜੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੀ ਘਟਨਾ ਵਿੱਚ ਸੰਗਰੂਰ ਰੋਡ ਉੱਤੇ ਸਥਿਤ ਇੱਕ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ ਕਾਰਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਪੁਲਿਸ ਮੁਤਾਬਕ ਗੋਲੀ ਚੱਲਣ ਸਬੰਧੀ ਕੋਈ ਸੂਚਨਾ ਹਾਲੇ ਤੱਕ ਉਨ੍ਹਾਂ ਕੋਲ ਨਹੀਂ ਹੈ ਤੇ ਨਾ ਹੀ ਜ਼ਖ਼ਮੀ ਵੱਲੋਂ ਉਨ੍ਹਾਂ ਨੂੰ ਬਿਆਨ ਦਿੱਤੇ ਗਏ ਹਨ। ਪੀੜਤ ਵੱਲੋਂ ਦਿੱਤੇ ਬਿਆਨਾਂ ਤੇ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।