ਡਰੋਨ ਰਾਹੀਂ ਹਥਿਆਰ ਸਪਲਾਈ ਕਰਨ ਦੇ ਮਾਮਲੇ 'ਚ ਇੱਕ ਹੋਰ ਨੌਜਵਾਨ ਕਾਬੂ, ਹੁਣ ਤਕ 9 ਜਣੇ ਗ੍ਰਿਫ਼ਤਾਰ
ਏਬੀਪੀ ਸਾਂਝਾ | 04 Oct 2019 02:07 PM (IST)
ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ‘ਚ ਭਾਰੀ ਮਾਤਰਾ ‘ਚ ਹਥਿਆਰ ਸਪਲਾਈ ਕਰਨ ਦੇ ਮਾਮਲੇ ‘ਚ ਫ਼ਤਾਰੀਆਂ ਦਾ ਸਿਲਸਿਲਾ ਹੁਣ ਤਕ ਜਾਰੀ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਨੌਵੀਂ ਗ੍ਰਿਫ਼ਤਾਰੀ ਕੀਤੀ ਹੈ। ਪੁਸਿਲ ਨੇ ਝਬਾਲ ਵਾਸੀ ਰੋਮਨਸੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਅੰਮ੍ਰਿਤਸਰ: ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ‘ਚ ਭਾਰੀ ਮਾਤਰਾ ‘ਚ ਹਥਿਆਰ ਸਪਲਾਈ ਕਰਨ ਦੇ ਮਾਮਲੇ ‘ਚ ਫ਼ਤਾਰੀਆਂ ਦਾ ਸਿਲਸਿਲਾ ਹੁਣ ਤਕ ਜਾਰੀ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ‘ਚ ਨੌਵੀਂ ਗ੍ਰਿਫ਼ਤਾਰੀ ਕੀਤੀ ਹੈ। ਪੁਸਿਲ ਨੇ ਝਬਾਲ ਵਾਸੀ ਰੋਮਨਸੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐਸਪੀ ਬਲਬੀਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਜਾਣਕਾਰੀ ਦਿੰਦੀਆਂ ਉਨ੍ਹਾਂ ਕਿਹਾ ਕਿ ਰੋਮਨਦੀਪ ਦਾ ਡਰੋਨ ਨੂੰ ਨਸ਼ਟ ਕਰਨ ਵਿੱਚ ਹੱਥ ਸੀ। ਗ੍ਰਿਫ਼ਤਾਰ ਰੋਮਨ ਨੂੰ ਸ਼ਨੀਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਐਸਐਓਸੀ ਦੀ ਟੀਮ ਨੇ ਆਕਾਸ਼ਦੀਪ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਸਾਜਨਪ੍ਰੀਤ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਰੋਮਨਦੀਪ ਸਿੰਘ ਇਨ੍ਹਾਂ ਦੋਵਾਂ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਰੋਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਹੋਈ ਹੈ ਜੋ ਹੁਣ ਤਕ ਦੀ ਨੌਵੀਂ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਆਕਾਸ਼ਦੀਪ,ਬਲਬੀਰ ਸਿੰਘ, ਬਲਵੰਤ ਸਿੰਘ, ਹਰਭਜਨ ਸਿੰਘ, ਗੁਰਦੇਵ ਸਿੰਘ, ਸਾਜਨ ਪ੍ਰੀਤ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਸੀ, ਜਦਕਿ ਮਾਨ ਸਿੰਘ ਅਤੇ ਸੁਭਦੀਪ ਸਿੰਘ ਨੂੰ ਕੇਂਦਰੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਸੀ।