ਚੰਡੀਗੜ੍ਹ: ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਵੱਡੇ-ਵੱਡੇ ਦਾਅਵੇ ਕਰਦੀ ਆ ਰਹੀ ਹੈ ਪਰ ਪਿਆਜ਼ ਦੇ ਰੇਟ ਘਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ। ਪਿਛਲੇ ਮਹੀਨੇ ਪਿਆਜ਼ ਦਾ ਰੇਟ ਜਦੋਂ 80 ਰੁਪਏ ਕਿੱਲੋ ਹੋਇਆ ਤਾਂ ਕਾਰੋਬਾਰੀ ਮਾਹਿਰਾਂ ਦੇ ਦਾਅਵਾ ਕੀਤਾ ਸੀ ਕਿ ਇਹ ਸੈਂਕੜਾ ਜ਼ਰੂਰ ਲਾਏਗਾ। ਉਸ ਵੇਲੇ ਸਰਕਾਰ ਨੇ ਵੀ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਪਿਆਜ਼ ਦੀ ਆਮਦ ਨਾਲ ਕੀਮਤਾਂ ਘਟ ਜਾਣਗੀਆਂ। ਹੁਣ ਸੈਂਕੜਾ ਤਾਂ ਛੱਡੋ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੇ ਰੇਟ ਨੇ ਡਬਲ ਸੈਂਕੜਾ ਲਾ ਦਿੱਤਾ ਹੈ ਪਰ ਸਰਕਾਰ ਅਜੇ ਵੀ ਨਹੀਂ ਜਾਗੀ।
ਵੀਰਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਕਈ ਥਾਵਾਂ 'ਤੇ ਸਵਾ ਦੋ ਸੌ ਰੁਪਏ ਕਿੱਲੋ ਨੂੰ ਵੀ ਪਿਆਜ਼ ਵਿਕਿਆ ਹੈ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਲੋਕ ਹੀ ਨਹੀਂ ਸਗੋਂ ਹੋਟਲ ਤੇ ਢਾਬਿਆਂ ਦਾ ਕਾਰੋਬਾਰ ਕਰਨ ਵਾਲੇ ਵੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਕਰਕੇ ਉਹ ਖਾਣੇ ਦਾ ਭਾਅ ਵੀ ਨਹੀਂ ਵਧਾ ਸਕਦੇ ਪਰ ਪਿਆਜ਼ ਮਹਿੰਗਾ ਹੋਣ ਕਰਕੇ ਉਨ੍ਹਾਂ ਦਾ ਖਰਚਾ ਵੀ ਨਹੀਂ ਮੁੜ ਰਿਹਾ।
ਪੰਜਾਬ ਵਿੱਚ ਪਿਆਜ਼ ਦਾ ਰੇਟ ਅਸਮਾਨੀ ਚੜ੍ਹਿਆ ਹੋਇਆ ਹੈ। ਪੰਜਾਬ ਦੇ ਵੱਖ-ਖੱਖ ਹਿੱਸਿਆਂ ਤੋਂ ਹਾਸਲ ਰਿਪੋਰਟਾਂ ਮੁਤਾਬਕ 110 ਤੋਂ 120 ਰੁਪਏ ਪ੍ਰਤੀ ਕਿੱਲੋ ਤੱਕ ਪਿਆਜ਼ ਵਿਕ ਰਿਹਾ ਹੈ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਤੁਰਕੀ ਤੇ ਅਫ਼ਗਾਨਿਸਤਾਨ ਤੋਂ ਪਿਆਜ਼ ਆਉਣ ਨਾਲ ਹਾਲਾਤ ਸੁਧਰ ਜਾਣਗੇ। ਹੁਣ ਵਿਦੇਸ਼ੀ ਪਿਆਜ਼ ਆਉਣ ਮਗਰੋਂ ਵੀ ਕੀਮਤਾਂ ਹੇਠਾਂ ਨਹੀਂ ਆ ਰਹੀਆਂ।
ਖਾਸ ਗੱਲ ਹੈ ਕਿ ਅਫ਼ਗਾਨਿਸਤਾਨ ਤੇ ਤੁਰਕੀ ਤੋਂ ਆ ਰਹੇ ਪਿਆਜ਼ ਦੀਆਂ ਕੀਮਤਾਂ ਦੇਸੀ ਪਿਆਜ਼ ਦੇ ਮੁਕਾਬਲੇ ਘੱਟ ਹੋਣ ਦੇ ਬਾਵਜੂਦ ਲੋਕਾਂ ਦੀ ਪਸੰਦ ਨਹੀਂ ਬਣ ਰਿਹਾ। ਵਿਦੇਸ਼ੀ ਪਿਆਜ਼ ਦਾ ਇਕ ਤਾਂ ਰੰਗ ਚਿੱਟਾ ਹੈ, ਦੂਜਾ ਉਸ ਦਾ ਆਕਾਰ ਵੱਡਾ ਹੋਣ ਕਾਰਨ ਔਰਤਾਂ ਇਸ ਨੂੰ ਖਰੀਦਣ ਤੋਂ ਪਰਹੇਜ਼ ਕਰ ਰਹੀਆਂ ਹਨ। ਨਾਸਿਕ ਤੇ ਕੋਲ੍ਹਾਪੁਰ ਤੋਂ ਆ ਰਹੇ ਦੇਸੀ ਪਿਆਜ਼ ਦਾ ਆਕਾਰ ਛੋਟਾ ਹੈ, ਜਿਸ ਕਾਰਨ ਇਹ ਵਰਤਣ ਲੱਗਿਆਂ ਵੀ ਖ਼ਰਾਬ ਨਹੀਂ ਹੁੰਦਾ।
ਵਿਦੇਸ਼ਾਂ ਤੋਂ ਆ ਰਹੇ ਪਿਆਜ਼ ਦੀ ਕੀਮਤ ਦੇਸੀ ਪਿਆਜ਼ ਨਾਲੋਂ 10 ਤੋਂ 15 ਰੁਪਏ ਪ੍ਰਤੀ ਕਿੱਲੋ ਘੱਟ ਹੈ। ਥੋਕ ਵਿੱਚ ਪਿਆਜ਼ ਦਾ ਭਾਅ 80 ਤੋਂ 82 ਰੁਪਏ ਪ੍ਰਤੀ ਕਿੱਲੋ ਹੈ ਜਦਕਿ ਅਫ਼ਗਾਨਿਸਤਾਨ ਤੋਂ ਆ ਰਹੇ ਪਿਆਜ਼ ਦਾ ਭਾਅ 75 ਰੁਪਏ ਕਿੱਲੋ ਹੈ। ਪ੍ਰਚੂਨ ਵਿੱਚ ਦੇਸੀ ਪਿਆਜ਼ 100 ਰੁਪਏ ਦਾ ਅੰਕੜਾ ਪਾਰ ਕਰ ਗਿਆ ਹੈ ਤੇ ਮੁਹੱਲਿਆਂ-ਗਲੀਆਂ ਵਿੱਚ ਰੇਹੜੀਆਂ ਵਾਲੇ 110 ਤੋਂ 120 ਰੁਪਏ ਪ੍ਰਤੀ ਕਿੱਲੋ ਪਿਆਜ਼ ਵੇਚ ਰਹੇ ਹਨ। ਵਿਦੇਸ਼ੀ ਪਿਆਜ਼ 90 ਤੋਂ 95 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਪਿਆਜ਼ ਦੀ ਕੀਮਤ ਕੰਟਰੋਲ ਕਰਨ ਲਈ ਕੋਈ ਨਿਯਮ ਨਹੀਂ ਬਣਾਏ ਗਏ। ਉਹ ਸਿਰਫ਼ ਪਿਆਜ਼ ਦੀ ਜਮ੍ਹਾਂਖੋਰੀ ਹੀ ਚੈੱਕ ਕਰ ਸਕਦੇ ਹਨ। ਉਨ੍ਹਾਂ ਮੰਡੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਪਿਆਜ਼ ਸਟਾਕ ਕਰਨ ਵਾਲਿਆਂ ’ਤੇ ਛਾਪੇ ਮਾਰਨ। ਸਰਕਾਰ ਨੇ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਵਪਾਰੀ ਪਿਆਜ਼ ਸਟਾਕ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਅਫ਼ਗਾਨਿਸਤਾਨ ਤੇ ਤੁਰਕੀ ਦੇ ਗੰਢਿਆਂ ਨਾਲ ਵੀ ਨਹੀਂ ਮਿਲੀ ਰਾਹਤ, ਹੁਣ ਪਿਆਜ਼ ਦੋਹਰੇ ਸੈਂਕੜੇ ਵੱਲ
ਏਬੀਪੀ ਸਾਂਝਾ
Updated at:
06 Dec 2019 01:49 PM (IST)
ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਵੱਡੇ-ਵੱਡੇ ਦਾਅਵੇ ਕਰਦੀ ਆ ਰਹੀ ਹੈ ਪਰ ਪਿਆਜ਼ ਦੇ ਰੇਟ ਘਟਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ। ਪਿਛਲੇ ਮਹੀਨੇ ਪਿਆਜ਼ ਦਾ ਰੇਟ ਜਦੋਂ 80 ਰੁਪਏ ਕਿੱਲੋ ਹੋਇਆ ਤਾਂ ਕਾਰੋਬਾਰੀ ਮਾਹਿਰਾਂ ਦੇ ਦਾਅਵਾ ਕੀਤਾ ਸੀ ਕਿ ਇਹ ਸੈਂਕੜਾ ਜ਼ਰੂਰ ਲਾਏਗਾ। ਉਸ ਵੇਲੇ ਸਰਕਾਰ ਨੇ ਵੀ ਕਿਹਾ ਸੀ ਕਿ ਵਿਦੇਸ਼ਾਂ ਵਿੱਚ ਪਿਆਜ਼ ਦੀ ਆਮਦ ਨਾਲ ਕੀਮਤਾਂ ਘਟ ਜਾਣਗੀਆਂ। ਹੁਣ ਸੈਂਕੜਾ ਤਾਂ ਛੱਡੋ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੇ ਰੇਟ ਨੇ ਡਬਲ ਸੈਂਕੜਾ ਲਾ ਦਿੱਤਾ ਹੈ ਪਰ ਸਰਕਾਰ ਅਜੇ ਵੀ ਨਹੀਂ ਜਾਗੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -