ਨਵਜੋਤ ਸਿੱਧੂ ਮਗਰੋਂ ਚੰਡੀਗੜ੍ਹ 'ਤੇ ਮਨੀਸ਼ ਤਿਵਾੜੀ ਦਾ ਦਾਅਵਾ
ਏਬੀਪੀ ਸਾਂਝਾ | 27 Jan 2019 06:02 PM (IST)
ਚੰਡੀਗੜ੍ਹ: ਚੰਡੀਗੜ੍ਹ ਲੋਕ ਸਭਾ ਸੀਟ ਤੋਂ ਡਾ. ਨਵਜੋਤ ਕੌਰ ਸਿੱਧੂ ਵੱਲੋਂ ਚੋਣ ਲੜਨ ਦੇ ਦਾਅਵੇ ਮਗਰੋਂ ਅੱਜ ਸਾਬਕਾ ਮੰਤਰੀ ਮਨੀਸ਼ ਤਿਵਾੜੀ ਨੇ ਵੀ ਟਿਕਟ ਮੰਗ ਲਈ ਹੈ। ਤਿਵਾੜੀ ਨੇ ਅੱਜ ਚੰਡੀਗੜ੍ਹ ਕਾਂਗਰਸ ਦੀ ਇਕਾਈ ਕੋਲ ਪਹੁੰਚ ਕਰਕੇ ਸੀਟ ਲਈ ਮੰਗ ਪੱਤਰ ਦਿੱਤਾ। ਯਾਦ ਰਹੇ ਤਿਵਾੜੀ ਲੁਧਿਆਣਾ ਲੋਕ ਸਭਾ ਸੀਟ ਤੋਂ ਜਿੱਤ ਕੇ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹੇ ਸੀ। ਪਿਛਲੀ ਵਾਰ ਸਿਹਤ ਦਾ ਹਵਾਲਾ ਦੇ ਕੇ ਉਨ੍ਹਾਂ ਚੋਣ ਨਹੀਂ ਲੜੀ ਸੀ। ਇਸ ਵਾਰ ਉਹ ਚੰਡੀਗੜ੍ਹ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸੀ ਕਿ ਡਾ. ਨਵਜੋਤ ਕੌਰ ਸਿੱਧੂ ਨੇ ਵੀ ਚੰਡੀਗੜ੍ਹ ਤੋਂ ਹੀ ਚੋਣ ਲੜਨ ਦੀ ਇੱਛਾ ਜਤਾਈ ਹੈ। ਹੁਣ ਦੋਵਾਂ ਲੀਡਰਾਂ ਨੇ ਦਾਅਵੇ ਪੇਸ਼ ਕਰ ਦਿੱਤੇ ਹਨ। ਹਾਈਕਮਾਨ ਹੀ ਇਸ ਬਾਰੇ ਫੈਸਲਾ ਲਵੇਗੀ। ਇਸ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਨਵਜੋਤ ਕੌਰ ਸਿੱਧੂ ਦੀ ਆਪਣੀ ਪਛਾਣ ਹੈ। ਉਹ ਚੋਣ ਲੜਨਾ ਚਾਹੁਦੇ ਹਨ। ਹਾਈਕਮਾਨ ਜਿਸ ਨੂੰ ਵੀ ਟਿਕਟ ਦੇਵੇਗੀ, ਉਹ ਹੀ ਚੋਣ ਲੜੇਗਾ।