ਸੰਗਰੂਰ: ਲਹਿਰਾਗਾਗਾ ਦੀ ਨਵੀਂ ਅਨਾਜ ਮੰਡੀ ਵਿੱਚ 40 ਸਾਲਾ ਮਹਿਲਾ ਦੀ ਸੜੀ ਹੋਈ ਲਾਸ਼ ਮਿਲੀ ਹੈ। ਹਾਸਲ ਜਣਕਾਰੀ ਮੁਤਾਬਕ ਸਲਮਾ ਘਰੋਂ ਰੁਜ਼ਗਾਰ ਲਈ ਨਿਕਲੀ ਸੀ। ਜਦੋਂ ਕਾਫੀ ਸਮਾਂ ਬੀਤ ਜਾਣ ਬਾਅਦ ਵੀ ਮਹਿਲਾ ਘਰ ਵਾਪਸ ਨਹੀਂ ਪੁੱਜੀ ਤਾਂ ਪਰਿਵਾਰ ਵਾਲਿਆਂ ਉਸ ਦੀ ਭਾਲ ਕੀਤੀ। ਉਨ੍ਹਾਂ ਨੂੰ ਮੰਡੀ ਵਿੱਚ ਉਸ ਮਹਿਲਾ ਦੀ ਸੜੀ ਹੋਈ ਲਾਸ਼ ਮਿਲੀ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਰਿਸ਼ਤੇਦਾਰ ਰਾਮੂ ਨੇ ਦੱਸਿਆ ਕਿ ਸਲਮਾ ਬੇਹੱਦ ਗਰੀਬ ਪਰਿਵਾਰ ਨਾਲ ਤਾਲੁਕਾਤ ਰੱਖਦੀ ਸੀ ਤੇ ਪਲਾਸਟਿਕ ਇਕੱਠੀ ਕਰਕੇ ਗੁਜ਼ਾਰਾ ਕਰਦੀ ਸੀ। ਅੱਜ ਸਵੇਰੇ ਜਦੋਂ ਉਹ ਸਾਮਾਨ ਇਕੱਠਾ ਕਰਨ ਲਈ ਨਿਕਲੀ ਤਾਂ ਵਾਪਸ ਨਹੀਂ ਮੁੜੀ। ਜਦੋਂ ਉਨ੍ਹਾਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਨਵੀਂ ਅਨਾਜ ਮੰਡੀ ਵਿੱਚ ਉਸ ਦੀ ਲਾਸ਼ ਪਈ ਹੋਈ ਹੈ। ਇਸ ਪਿੱਛੋਂ ਉਨ੍ਹਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਾਮਲੇ ਸਬੰਧੀ ਲਹਿਰਾਗਾਗਾ ਦੇ SHO ਡਾ. ਜਗਬੀਰ ਸਿੰਘ ਨੇ ਦੱਸਿਆ ਕਿ ਕਿਸੇ ਨੇ ਮਹਿਲਾ ਦਾ ਕਤਲ ਕਰਕੇ ਉਸ ਨੂੰ ਅੱਗ ਲਾ ਦਿੱਤੀ। ਜਾਂਚ ਦੌਰਾਨ ਉਨ੍ਹਾਂ ਨੂੰ ਲਾਸ਼ ਕੋਲੋਂ ਖ਼ੂਨ ਵੀ ਮਿਲਿਆ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਹਿਲਾਂ ਮਹਿਲਾ ’ਤੇ ਹਮਲਾ ਕੀਤਾ ਗਿਆ ਤੇ ਫਿਰ ਉਸ ’ਤੇ ਕੋਈ ਚੀਜ਼ ਸੁੱਟ ਕੇ ਉਸ ਨੂੰ ਅੱਗ ਲਾਈ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।