ਚੰਡੀਗੜ੍ਹ: ਬਲਾਤਕਾਰੀ ਬਾਬੇ ਰਾਮ ਰਹੀਮ ਦੇ ਮੋਢਿਆਂ 'ਤੇ ਚੜ੍ਹ ਸੱਤਾ ਤੱਕ ਪਹੁੰਚੀ ਹਰਿਆਣਾ ਦੀ ਭਾਜਪਾ ਸਰਕਾਰ ਲਈ ਅਗਲੇ ਮਹੀਨੇ ਹੀ ਵੱਡੀ ਚੁਣੌਤੀ ਆਣ ਖੜ੍ਹੀ ਹੈ। ਸੂਤਰਾਂ ਮੁਤਾਬਕ ਇਸ ਚੁਣੌਤੀ ਕਰਕੇ ਹੀ ਹਰਿਆਣਾ ਸਰਕਾਰ ਬਲਾਤਕਾਰੀ ਬਾਬੇ ਨਾਲ ਨਰਮੀ ਵਰਤ ਰਹੀ ਹੈ। ਸਰਕਾਰ ਨੂੰ ਡਰ ਹੈ ਕਿ ਬਾਬੇ ਦੇ ਜੇਲ੍ਹ ਜਾਣ ਮਗਰੋਂ ਹੁਣ ਡੇਰੇ ਦੇ ਸ਼ਰਧਾਲੂ ਬੀਜੇਪੀ ਨਾਲ ਚੱਲਣਗੇ।

ਦਰਅਸਲ ਚੋਂ ਕਮਿਸ਼ਨ ਨੇ ਗੁੜਗਾਉਂ ਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਨਿਗਮ ਤੇ ਕੌਂਸਲ ਚੋਣਾਂ 24 ਸਤੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਚੋਣਾਂ ਵਿੱਚ ਨਗਰ ਨਿਗਮ ਗੁੜਗਾਉਂ, ਨਗਰ ਕੌਂਸਲ ਬਰਾੜਾ (ਅੰਬਾਲਾ) ਤੇ ਰਾਦੌਰ (ਯਨਮੁਨਾਨਗਰ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨਗਰ ਕੌਂਸਲ ਪਿਹੋਵਾ (ਕੁਰੂਕਸ਼ੇਤਰ), ਨਗਰ ਕੌਂਸਲ ਪਟੌਦੀ (ਗੁੜਗਾਉਂ) ਤੇ ਨਗਰ ਕੌਂਸਲ ਧਾਰੂਖੇੜਾ (ਰੇਵਾੜੀ) ਦੇ ਕੁਝ ਵਾਰਡਾਂ ਦੀਆਂ ਚੋਣਾਂ ਹੋਣੀਆਂ ਹਨ। ਚੋਣਾਂ ਦੇ ਨਤੀਜੇ ਵੀ 24 ਸਤੰਬਰ ਨੂੰ ਹੀ ਐਲਾਨੇ ਜਾਣਗੇ।

ਸੂਤਰਾਂ ਮੁਤਾਬਕ ਬੀਜੇਪੀ ਲੀਡਰਾਂ ਨੂੰ ਫਿਕਰ ਹੈ ਕਿ ਪੁੰਚਕੂਲਾ ਗੋਲੀ ਕਾਂਡ ਮਗਰੋਂ ਡੇਰਾ ਪ੍ਰੇਮੀ ਇਨ੍ਹਾਂ ਚੋਣਾਂ ਵਿੱਚ ਆਪਣਾ ਗੁੱਸਾ ਕੱਢ ਸਕਦੇ ਹਨ। ਇਹ ਸਥਾਨਕ ਚੋਣਾਂ ਹੀ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਸਪਸ਼ਟ ਕਰਨਗੀਆਂ। ਕੁਝ ਬੀਜੇਪੀ ਲੀਡਰ ਡੇਰਾ ਮੁਖੀ ਦੇ ਪਰਿਵਾਰ ਨੂੰ ਮਿਲਣ ਲਈ ਕਾਹਲੇ ਹਨ ਪਰ ਉਨ੍ਹਾਂ ਅਜੇ ਟਾਈਮ ਨਹੀਂ ਮਿਲ ਰਿਹਾ।

ਡੇਰੇ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਮਿਲ ਕੇ ਬੀਜੇਪੀ ਨੂੰ ਤਖ਼ਤ 'ਤੇ ਬਿਠਾਇਆ ਤੇ ਹੁਣ ਇਹ ਸਿਲਾ ਦਿੱਤਾ ਜਾ ਰਿਹਾ ਹੈ। ਇਸ ਤੋਂ ਸਪਸ਼ਟ ਹੈ ਕਿ ਡੇਰਾ ਸਥਾਨਕ ਬਾਡੀਜ਼ ਦੀਆਂ ਚੋਣਾਂ ਵਿੱਚ ਆਪਣੀ ਗੁੱਸਾ ਕੱਢੇਗਾ।