ਪਟਿਆਲਾ: ਸ਼ਹਿਰ ਦੇ ਬੱਸ ਅੱਡੇ ਸਾਹਮਣੇ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਬੱਸ ਦੇ ਹੇਠਾਂ ਆਉਣ ਕਾਰਨ ਬਿਰਧ ਔਰਤ ਦੀ ਮੌਤ ਹੋ ਗਈ। ਹਾਲੇ ਤਕ ਮ੍ਰਿਤਕਾ ਦੀ ਸ਼ਨਾਖ਼ਤ ਨਹੀਂ ਹੋ ਸਕੀ ਪਰ ਉਸ ਦੀ ਉਮਰ 70 ਕੁ ਸਾਲ ਦੱਸੀ ਜਾ ਰਹੀ ਹੈ।

ਪਟਿਆਲਾ ਤੋਂ ਜਲੰਧਰ ਜਾਣ ਲਈ ਜਦ ਪੀਆਰਟੀਸੀ ਦੀ ਬੱਸ ਅੱਡੇ ਵਿੱਚੋਂ ਬਾਹਰ ਆ ਰਹੀ ਸੀ ਤਾਂ ਉਕਤ ਮਹਿਲਾ ਸੜਕ ਪਾਰ ਕਰਦੇ ਹੋਏ ਇਸ ਦੀ ਲਪੇਟ ਵਿੱਚ ਆ ਗਈ। ਪੁਲਿਸ ਨੇ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।