ਖੇਡਦਾ-ਖੇਡਦਾ ਗੇਟ ਤੋਂ ਬਾਹਰ ਆਇਆ ਡੇਢ ਸਾਲਾ ਬੱਚਾ, ਬੱਸ ਨੇ ਕੁਚਲਿਆ
ਏਬੀਪੀ ਸਾਂਝਾ | 15 Oct 2019 06:33 PM (IST)
ਸਕੂਲ ਬੱਸ ਦੀ ਚਪੇਟ ‘ਚ ਆਉਣ ਨਾਲ ਸੋਮਵਾਰ ਨੂੰ ਡੇਢ ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਬੱਸ ਡਰਾਈਵਰ ਖਿਲਾਫ ਲਾਪ੍ਰਵਾਹੀ ਦਾ ਕੇਸ ਦਰਜ ਕਰ ਲਿਆ ਹੈ ਜੋ ਅਜੇ ਤਕ ਫਰਾਰ ਦੱਸਿਆ ਜਾ ਰਿਹਾ ਹੈ। ਇਹ ਘਟਨਾ ਜ਼ੀਰਕਪੁਰ ਦੇ ਬਿਸ਼ਨਪੁਰਾ ਪਿੰਡ ਦੀ ਹੈ।
ਜ਼ੀਰਕਪੁਰ: ਸਕੂਲ ਬੱਸ ਦੀ ਚਪੇਟ ‘ਚ ਆਉਣ ਨਾਲ ਸੋਮਵਾਰ ਨੂੰ ਡੇਢ ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਬੱਸ ਡਰਾਈਵਰ ਖਿਲਾਫ ਲਾਪ੍ਰਵਾਹੀ ਦਾ ਕੇਸ ਦਰਜ ਕਰ ਲਿਆ ਹੈ ਜੋ ਅਜੇ ਤਕ ਫਰਾਰ ਦੱਸਿਆ ਜਾ ਰਿਹਾ ਹੈ। ਇਹ ਘਟਨਾ ਜ਼ੀਰਕਪੁਰ ਦੇ ਬਿਸ਼ਨਪੁਰਾ ਪਿੰਡ ਦੀ ਹੈ। ਇੱਥੋਂ ਦੀ ਵਸਨੀਕ ਰਿੰਪੀ ਧੀਮਾਨ ਦੇ ਪਤੀ ਸੰਜੇ ਧੀਮਾਨ ਨੇ ਕਿਹਾ ਕਿ ਤਿੰਨ ਧੀਆਂ ਤੋਂ ਬਾਅਦ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਸੀ। ਉਨ੍ਹਾਂ ਕਿਹਾ ਕਿ ਸੋਮਵਾਰ ਸਵੇਰੇ 8:15 ਵਜੇ ਰਿੰਪੀ ਘਰ ਦੇ ਨੇੜੇ ਇੱਕ ਦੁਕਾਨ ‘ਤੇ ਕੁਝ ਸਾਮਾਨ ਲੈਣ ਗਈ। ਉਸ ਦਾ ਪਤੀ ਆਪਣੇ ਕੰਮ ‘ਤੇ ਚਲਾ ਗਿਆ ਸੀ। ਇਸੇ ਦੌਰਾਨ ਉਨ੍ਹਾਂ ਦਾ ਡੇਢ ਸਾਲ ਦਾ ਬੇਟਾ ਖੇਡਦਾ-ਖੇਡਦਾ ਘਰ ਤੋਂ ਬਾਹਰ ਚਲਾ ਗਿਆ। ਇਸੇ ਦੌਰਾਨ ਇੱਕ ਤੇਜ਼ ਰਫਤਾਰ ਸਕੂਲ ਬੱਸ ਨੇ ਉਸ ਨੂੰ ਰੋਂਦ ਦਿੱਤਾ। ਘਟਨਾ ਤੋਂ ਬਾਅਦ ਤੋਂ ਬੱਸ ਡਰਾਈਵਰ ਫਰਾਰ ਹੈ। ਉਹ ਬੱਚੇ ਨੂੰ ਇਲਾਜ ਲਈ ਸਥਾਨਕ ਐਮ ਕੇਅਰ ਹਸਪਤਾਲ ਪਹੁੰਚੀ ਤਾਂ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਇੱਥੇ ਇਲਾਜ ਮਹਿੰਗਾ ਹੈ ਤੁਸੀਂ ਬੱਚੇ ਨੂੰ ਪੀਜੀਆਈ ਲੈ ਜਾਓ। ਪੀਜੀਆਈ ਪਹੁੰਚਣ ‘ਤੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਬੱਸ ਨੂੰ ਕਬਜ਼ੇ ‘ਚ ਲੈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।