ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮਾਨਸੂਨ ਇਜਲਾਸ ਸਹੀ ਅਰਥਾਂ 'ਚ ਇੱਕ ਦਿਨ ਦਾ ਨਹੀਂ ਸਗੋਂ ਪੰਜ ਘੰਟਿਆਂ ਦਾ ਹੈ।ਭਗਵੰਤ ਮਾਨ ਅਨੁਸਾਰ, '' ਇਨ੍ਹਾਂ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਲੋਕਾਂ ਅਤੇ ਲੋਕਤੰਤਰ ਦੇ ਹਿੱਤ ਉਦੋਂ ਹੀ ਕਿਉਂ ਯਾਦ ਆਉਂਦੇ ਹਨ, ਜਦ ਇਹ ਸੱਤਾ ਤੋਂ ਬਾਹਰ ਹੁੰਦੇ ਹਨ?
ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਲਈ ਕੱਲ੍ਹ ਆ ਸਕਦੀ ਚੰਗੀ ਖ਼ਬਰ, ਗੰਨੇ ਦੀ ਖਰੀਦ ਕੀਮਤ 'ਚ ਵਾਧੇ ਦੀ ਸੰਭਾਵਨਾ
ਮਾਨ ਨੇ ਕਿਹਾ ,
13 ਸਤੰਬਰ 2016 ਨੂੰ ਬਾਦਲਾਂ ਦੀ ਸਰਕਾਰ ਮੌਕੇ ਤੱਤਕਾਲੀ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦਾ ਸੈਸ਼ਨ ਛੋਟਾ ਰੱਖਣ ਦੇ ਵਿਰੋਧ 'ਚ ਸਦਨ ਦੇ ਅੰਦਰ ਹੀ ਧਰਨਾ ਲੱਗਾ ਦਿੱਤਾ ਸੀ ਅਤੇ ਉੱਥੇ ਹੀ ਰਾਤ ਕੱਟੀ ਸੀ। ਸੁਨੀਲ ਜਾਖੜ ਅਤੇ ਚਰਨਜੀਤ ਸਿੰਘ ਚੰਨੀ ਆਦਿ ਕਾਂਗਰਸੀ ਆਗੂ ਇਸ 'ਡਰਾਮੇ' 'ਚ ਸ਼ਾਮਲ ਸਨ। ਕੀ ਅੱਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਆਪਣੀ ਸਰਕਾਰ ਕੋਲੋਂ 5 ਘੰਟਿਆਂ ਦਾ ਮਾਨਸੂਨ ਸੈਸ਼ਨ ਸੱਦ ਕੇ ਲੋਕਾਂ ਅਤੇ ਲੋਕਤੰਤਰ ਦੇ ਉਡਾਏ ਜਾ ਰਹੇ ਮਜ਼ਾਕ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਪੀਕਰ ਰਾਣਾ ਕੇਪੀ ਸਿੰਘ ਕੋਲੋਂ ਜਵਾਬ ਮੰਗਣਗੇ? ਜਾਂ ਫਿਰ ਕਾਂਗਰਸੀ ਵਿਧਾਇਕਾਂ ਨੂੰ ਧਰਨਾ ਲਗਾਉਣ ਲਈ ਕਹਿਣਗੇ?-
ਭਗਵੰਤ ਮਾਨ ਨੇ ਕਿਹਾ ਕਿ ਅੱਜ ਜ਼ਹਿਰੀਲੀ ਸ਼ਰਾਬ ਅਤੇ ਸ਼ਰਾਬ ਮਾਫ਼ੀਆ, ਲੈਂਡ ਅਤੇ ਸੈਂਡ ਮਾਫ਼ੀਆ ਪੰਜਾਬ ਦੇ ਪਾਣੀ ਦਾ ਸੰਕਟ ਅਤੇ ਐਸਵਾਈਐਲ, ਖੇਤੀ ਵਿਰੋਧੀ ਆਰਡੀਨੈਂਸ, ਬਿਜਲੀ ਸੋਧ ਬਿਲ-2020 ਅਤੇ ਆਹਲੂਵਾਲੀਆ ਕਮੇਟੀ ਵਰਗੇ ਸੈਂਕੜੇ ਭਖਵੇਂ ਮੁੱਦੇ ਅਤੇ ਚੁਨੌਤੀਆਂ ਹਨ, ਜਿੰਨਾ ਬਾਰੇ ਬਹਿਸ ਲਈ ਸਿਰਫ਼ ਵਿਧਾਨ ਸਭਾ ਦਾ ਸਦਨ ਹੀ ਸਹੀ ਸਥਾਨ ਹੈ, ਪਰੰਤੂ ਕਾਂਗਰਸ ਸਰਕਾਰ ਨੇ ਖ਼ੁਦ ਨੂੰ 'ਮਾਫ਼ੀਆ ਰਾਜ' ਦੇ ਹਵਾਲੇ ਕਰਕੇ ਲੋਕਤੰਤਰ ਅਤੇ ਲੋਕ ਮੁੱਦਿਆਂ ਤੋਂ ਮੂੰਹ ਮੋੜ ਲਿਆ ਹੈ।
ਇਹ ਵੀ ਪੜ੍ਹੋ: UGC Final Year Exam SC Hearing: Final Year Exam 'ਤੇ SC 'ਚ ਸੁਣਵਾਈ, ਜਾਣੋ ਕੀ ਹੋਏਗਾ ਵਿਦਿਆਰਥੀਆਂ ਦਾ ਭਵਿੱਖ
ਭਗਵੰਤ ਮਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ 'ਸ਼ਾਹੀ ਸਰਕਾਰ' ਸਦਨ 'ਚ ਲੋਕ ਮੁੱਦਿਆਂ 'ਤੇ ਵਿਚਾਰ ਚਰਚਾ ਦਾ ਸਮਾਂ ਨਹੀਂ ਵਧਾਉਂਦੀ ਤਾਂ ਮੁੱਖ ਮੰਤਰੀ ਨੂੰ ਫਾਰਮ ਹਾਊਸ 'ਚੋਂ ਕੱਢਣ ਲਈ ਫਿਰ ਤੋਂ ਫਾਰਮ ਹਾਊਸ ਘੇਰਿਆ ਜਾਵੇਗਾ।
ਇਹ ਵੀ ਪੜ੍ਹੋ: ਰਿਸ਼ਵਤ ਲੈਂਦੇ ਤਹਿਸੀਲਦਾਰ ਕਾਬੂ, 1 ਕਰੋੜ ਤੋਂ ਵੱਧ ਰਕਮ ਦੀ ਗਿਣਤੀ ਲਈ ਮੰਗਵਾਉਣੀ ਪਈ ਮਸ਼ੀਨ