ਪਾਕਿਸਤਾਨ 'ਚ ਇੱਕ ਹੋਰ ਨੌਜਵਾਨ ਗ਼ਾਇਬ..!
ਏਬੀਪੀ ਸਾਂਝਾ | 21 Apr 2018 08:22 PM (IST)
ਅੰਮ੍ਰਿਤਸਰ: ਪਾਕਿਸਤਾਨ ਤੋਂ ਭਾਰਤ ਵਾਪਿਸ ਪਰਤੇ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚੋਂ ਇੱਕ ਨੌਜਵਾਨ ਗਾਇਬ ਹੋ ਗਿਆ ਹੈ। ਵਾਪਸ ਆਏ ਜੱਥੇ 'ਚ ਅੰਮ੍ਰਿਤਸਰ ਦੇ ਪਿੰਡ ਨਰਿੰਜਣਪੁਰਾ ਦਾ 22 ਸਾਲਾ ਨੌਜਵਾਨ ਅਮਰਜੀਤ ਸਿੰਘ ਵਤਨ ਨਹੀਂ ਪਰਤਿਆ। ਸੂਤਰਾਂ ਮੁਤਾਬਕ ਅਮਰਜੀਤ ਸਿੰਘ ਦਾ ਪਾਸਪੋਰਟ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਪਿਆ ਹੈ। ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੀ ਕਿਰਨ ਬਾਲਾ ਨੇ ਇਸੇ ਜੱਥੇ ਤੋਂ ਵੱਖ ਹੋ ਕੇ ਨਿਕਾਹ ਕਰਵਾ ਲਿਆ ਸੀ। ਹਾਲੇ ਕਿਰਨ ਬਾਲਾ ਤੋਂ ਬੀਬੀ ਆਮਨਾ ਬਣੀ ਭਾਰਤੀ ਮਹਿਲਾ ਦਾ ਵਿਵਾਦ ਠੰਢਾ ਨਹੀਂ ਸੀ ਹੋਇਆ, ਹੁਣ ਅਮਰਜੀਤ ਸਿੰਘ ਦੇ ਗ਼ਾਇਬ ਹੋਣ ਨਾਲ ਨਵਾਂ ਵਿਵਾਦ ਛਿੜ ਗਿਆ ਹੈ। ਹਾਲੇ ਤਕ ਅਮਰਜੀਤ ਦੇ ਪਰਿਵਾਰ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ।