ਚੰਡੀਗੜ੍ਹ: ਬਠਿੰਡਾ ਦੇ ਨਿੱਜੀ ਨਸ਼ਾ ਛਡਾਊ ਕੇਂਦਰ ਵਿੱਚ ਇੱਕ ਨੌਜਵਾਨ ਦੀ ਲੋਹੇ ਦੀਆਂ ਰਾਡਾਂ ਨਾਲ ਇੰਨੀ ਕੁੱਟਮਾਰ ਕੀਤੀ ਗਈ ਕਿ ਉਸ ਦੀ ਮੌਤ ਹੋ ਗਈ। ਬਠਿੰਡਾ ਦੇ ਭਾਗੂ ਰੋਡ ਸਥਿਤ ਬਣੇ ਨਿੱਜੀ ਨਸ਼ਾ ਛਡਾਊ ਕੇਂਦਰ ਵਿੱਚ ਕਈ ਨੌਜਵਾਨਾਂ ਨੂੰ ਇੱਕ ਬੰਦ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਮੌਕੇ 'ਤੇ ਪੁੱਜ ਕੇ ਬਠਿੰਡਾ ਪ੍ਰਸ਼ਾਸਨ ਤੇ ਸਿਵਲ ਹਸਪਤਾਲ ਦੇ ਡਾਕਟਰ ਨੇ ਨੌਜਵਾਨਾਂ ਨੂੰ ਬਾਹਰ ਕੱਢਿਆ।
ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਨਿੱਜੀ ਨਸ਼ਾ ਛਡਾਊ ਕੇਂਦਰ ਚਲਾਉਣ ਵਾਲਾ ਵਿਅਕਤੀ ਰਾਜੇਸ਼ ਕੁਮਾਰ ਦੱਸਵੀਂ ਪਾਸ ਹੈ ਤੇ ਯੂਪੀ ਦਾ ਰਹਿਣ ਵਾਲਾ ਹੈ। ਇਹ ਨਸ਼ਾ ਛੁਡਾਊ ਕੇਂਦਰ 'ਨਵੀਂ ਕਿਰਨ ਫਾਊਂਡੇਸ਼ਨ' ਨਾਂ 'ਤੇ ਚੱਲ ਰਿਹਾ ਸੀ। ਬੰਧਕ ਬਣਾਏ ਗਏ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਕੁੱਟਿਆ ਜਾਂਦਾ ਹੈ। ਇੱਥੋਂ ਤਕ ਕਿ ਖਾਣ ਨੂੰ ਵੀ ਕੁਝ ਨਹੀਂ ਦਿੱਤਾ ਜਾਂਦਾ। ਬੀਤੀ ਰਾਤ ਵੀ ਉਸ ਨੌਜਵਾਨ ਦੀਆਂ ਬਾਹਾਂ ਫੜ ਕੇ ਲੋਹੇ ਦੀਆਂ ਰਾਡਾਂ ਮਾਰ ਕੇ ਉਸ ਨੂੰ ਬਹੁਤ ਕੁੱਟਿਆ ਜਿਸ ਕਾਰਨ ਅੱਜ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਭਗਤਾਂ ਭਾਈਕਾ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਕਾਫੀ ਦਿਨਾਂ ਤੋਂ ਇੱਥੇ ਸੀ। ਨਾ ਤਾਂ ਕਿਸੇ ਨੂੰ ਮਿਲਣ ਦਿੱਤਾ ਜਾਂਦਾ ਸੀ ਤੇ ਨਾ ਕਿਸੇ ਨਾਲ ਗੱਲ ਕਰਵਾਈ ਜਾਂਦੀ ਸੀ। ਬਠਿੰਡਾ ਦੇ ਸਿਵਲ ਹਸਪਤਾਲ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਕੋਲ ਤਿੰਨ ਵਿਅਕਤੀ ਇੱਕ ਮ੍ਰਿਤਕ ਦੀ ਡੈੱਡ ਬਾਡੀ ਲੈ ਕੇ ਆਏ ਸੀ। ਪੁੱਛ-ਗਿੱਛ ਦੌਰਾਨ ਉਨ੍ਹਾਂ ਨੂੰ ਮਾਮਲੇ ਬਾਰੇ ਪਤਾ ਲੱਗਾ। ਉਨ੍ਹਾਂ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ।
ਨਸ਼ਾ ਛੁਡਾਊ ਕੇਂਦਰ 'ਚ ਬੰਧਕ ਬਣਾਏ ਨੌਜਵਾਨ, ਲੋਹੇ ਦੀਆਂ ਰਾਡਾਂ ਨਾਲ ਰੋਜ਼ ਕੁੱਟਮਾਰ, ਇੱਕ ਦੀ ਮੌਤ
ਏਬੀਪੀ ਸਾਂਝਾ
Updated at:
15 Jun 2019 07:19 PM (IST)
ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਨਿੱਜੀ ਨਸ਼ਾ ਛਡਾਊ ਕੇਂਦਰ ਚਲਾਉਣ ਵਾਲਾ ਵਿਅਕਤੀ ਰਾਜੇਸ਼ ਕੁਮਾਰ ਦੱਸਵੀਂ ਪਾਸ ਹੈ ਤੇ ਯੂਪੀ ਦਾ ਰਹਿਣ ਵਾਲਾ ਹੈ। ਇਹ ਨਸ਼ਾ ਛੁਡਾਊ ਕੇਂਦਰ 'ਨਵੀਂ ਕਿਰਨ ਫਾਊਂਡੇਸ਼ਨ' ਨਾਂ 'ਤੇ ਚੱਲ ਰਿਹਾ ਸੀ।
- - - - - - - - - Advertisement - - - - - - - - -