ਸ੍ਰੀ ਮੁਕਤਸਰ ਸਾਹਿਬ: ਇੱਥੇ ਬੀਤੇ ਦਿਨ ਬੂੜਾ ਗੁੱਜਰਾਂ ਰੋਡ 'ਤੇ ਔਰਤ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਨੂੰ ਅਦਾਲਤ ਨੇ ਦੋ ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਨ੍ਹਾਂ ਵਿੱਚ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਵੀ ਸ਼ਾਮਲ ਹੈ।


ਇਹ ਵੀ ਪੜ੍ਹੋ- ਮਹਿਲਾ ਦਾ ਕੁਟਾਪਾ ਕਰਨ ਵਾਲੇ ਕੌਂਸਲਰ ਦੇ ਭਰਾ 'ਤੇ ਕੈਪਟਨ ਦਾ ਵੱਡਾ ਐਕਸ਼ਨ

ਅੱਜ ਸਵੇਰੇ ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਤੇ ਹੁਣ ਇਹਨਾਂ ਮੁਲਜ਼ਮਾਂ ਤੋਂ 2 ਦਿਨ ਪੁੱਛਗਿੱਛ ਕਰੇਗੀ। ਪੁਲਿਸ ਨੇ ਇਸ ਮਾਮਲੇ 'ਚ ਕੁੱਲ 10 ਜਣੇ ਨਾਮਜ਼ਦ ਕੀਤੇ ਹੋਏ ਹਨ, ਜਿਨ੍ਹਾਂ 'ਚੋਂ ਚਾਰ ਜਾਣੇ ਹਾਲੇ ਵੀ ਫਰਾਰ ਹਨ। ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਕੌਂਸਲਰ ਰਾਕੇਸ਼ ਚੌਧਰੀ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਤੇ ਕਤਲ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ।

ਜ਼ਰੂਰ ਪੜ੍ਹੋ- ਕੈਪਟਨ ਸਾਬ੍ਹ ਦੇਖੋ ਤੁਹਾਡੇ ਲੀਡਰਾਂ ਦਾ ਹਾਲ, ਕੌਂਸਲਰ ਦੇ ਭਰਾ ਨੇ ਔਰਤ ਨੂੰ ਕੁੱਟ-ਕੁੱਟ ਕੀਤਾ ਅਧਮੋਇਆ

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਬੂੜਾ ਗੁੱਜਰ ਰੋਡ 'ਤੇ ਕੁਝ ਨੌਜਵਾਨਾਂ ਵੱਲੋਂ ਇੱਕ ਘਰ 'ਚ ਰਹਿੰਦੀਆਂ ਔਰਤਾ ਨਾਲ ਬੁਰੀ ਤਰ੍ਹਾ ਕੁੱਟਮਾਰ ਕੀਤੀ ਗਈ ਸੀ। ਇਨ੍ਹਾਂ ਨੌਜਵਾਨਾਂ 'ਚ ਮੁਕਤਸਰ ਦੇ ਵਾਰਡ ਨੰਬਰ 29 ਦੇ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਵੀ ਸ਼ਾਮਲ ਹੈ।