ਮੋਗਾ: ਦਿੱਲੀ ਹਾਈਕਮਾਨ ਤੋਂ ਬਾਗੀ ਹੋਏ ਖਹਿਰਾ ਸਮੇਤ ਅੱਠ ਵਿਧਾਇਕਾਂ ਨੇ ਅੱਠ ਮੈਂਬਰੀ ਐਡਹੌਕ ਰਾਜਨੀਤਕ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦਾ ਐਲਾਨ ਕੀਤਾ ਸੀ । ਇਸ ਕਮੇਟੀ ਦੇ ਮੈਂਬਰ ਨਰਿੰਦਰ ਚਾਹਲ ਨੇ ਅੱਜ ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਸੁਖਪਾਲ ਖਹਿਰਾ ਅਤੇ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ।

ਇਸ ਕਮੇਟੀ 'ਚ ਸੁਖਪਾਲ ਖਹਿਰਾ ਸਮੇਤ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜੈ ਕ੍ਰਿਸ਼ਨ ਰੋੜੀ ਸ਼ਾਮਲ ਹਨ।

ਨਾਜਰ ਸਿੰਘ ਮਾਨਸ਼ਾਹੀਆ ਇਸ ਕਮੇਟੀ ਦੇ ਮੈਂਬਰ ਸਕੱਤਰ ਚੁਣਿਆ ਗਿਆ ਸੀ । ਇਸ ਤੋਂ ਇਲਾਵਾ ਐਡਹੌਕ ਕਮੇਟੀ ਦੇ ਅੱਠ ਹੋਰ ਸਪੈਸ਼ਲ ਇਨਵਾਇਟ ਸੀ ਜਿਨ੍ਹਾਂ 'ਚ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਦਲਜੀਤ ਸਿੰਘ ਸਦਰਪੁਰਾ, ਐਨਐਸ ਚਾਹਲ, ਦੀਪਕ ਬਾਂਸਲ, ਪਰਮਜੀਤ ਸਿੰਘ ਸਚਦੇਵਾ, ਪਰਗਟ ਸਿੰਘ ਚੁੱਘਾਵਾਨ, ਸੁਰੇਸ਼ ਸ਼ਰਮਾ ਤੇ ਕਰਮਜੀਤ ਕੌਰ ਸਨ।

ਮੋਗਾ ਤੋਂ ਨਿਯੁਕਤ (ਪੀਏਸੀ) ਦੇ ਮੈਂਬਰ ਨਰਿੰਦਰ ਚਾਹਲ ਨੇ ਅੱਜ ਆਪਣੀ ਫੇਸਬੁੱਕ ਤੇ ਪੋਸਟ ਪਾ ਕੇ ਸੁਖਪਾਲ ਖਹਿਰਾ ਅਤੇ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ । ਉਹਨਾਂ ਨੇ ਆਪਣੀ ਪੋਸਟ ਵਿਚ ਲਿਖਿਆ ਕੇ "ਪਤਾ ਨਈਂ ਰੱਬ ਕਿਹੜੀਆਂ ਰੰਗਾ ਵਿਚ ਰਾਜੀ । ਮੈਂ ਸਿਆਸਤ ਤੋਂ ਅੱਕ ਚੁੱਕਾ ਹਾਂ ਅਤੇ ਸਿਹਤ ਵੀ ਸਾਥ ਨਹੀਂ ਦੇ ਰਹੀ ਇਸ ਕਰਕੇ ਮੈਂ ਸਿਆਸਤ ਤੋਂ ਕਿਨਾਰਾ ਕਰ ਰਿਹਾ ਹਾਂ, ਸਭ ਤੋਂ ਮੁਆਫ਼ੀ ਚਹੁੰਦਾ ਹਾਂ।



ਜ਼ਿਕਰਯੋਗ ਹੈ ਕਿ ਖਹਿਰਾ ਗਰੁੱਪ ਵਲੋਂ ਸੂਬੇ 'ਚ ਪਾਰਟੀ ਦਾ ਢਾਂਚਾ ਮੁੜ ਖੜ੍ਹਾ ਕਰਨ ਲਈ ਪੀਏਸੀ ਦਾ ਗਠਨ ਕੀਤਾ ਸੀ ਅਤੇ ਢਾਂਚਾ ਠੀਕ ਹੋਣ ਤੋਂ ਬਾਅਦ ਪੀਏਸੀ ਤੇ ਸਟੇਟ ਐਗਜ਼ੀਕਿਊਟਿਵ ਨੂੰ ਰੱਦ ਕਰ ਦਿੱਤਾ ਜਾਣਾ ਸੀ ।