ਅੰਮ੍ਰਿਤਸਰ : ਭਾਰਤ ਵਿੱਚ ਦਸ਼ਹਿਰਾ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਨੂੰ ਸਾੜ੍ਹੀਆਂ ਜਾਂਦਾ ਹੈ। ਪਰ ਇਸ ਵਾਰ ਅੰਮ੍ਰਿਤਸਰ ਵਿੱਚ ਇਨ੍ਹਾਂ ਤਿੰਨ ਪੁਤਲਿਆਂ ਦੇ ਨਾਲ ਇੱਕ ਹੋਰ ਪੁਤਲਾ ਸਾੜਿਆ ਜਾਵੇਗਾ।
ਮ੍ਰਿਤਸਰ ਵਿੱਚ ਇਹ ਪੁਤਲਾ ਖਿੱਚ ਦਾ ਕੇਂਦਰ ਬਣਿਆ ਹੋਈਆ ਹੈ। ਕਿਉਂਕਿ ਇਸ ਦਾ ਪਹਿਰਾਵਾ ਪਾਕਿਸਤਾਨੀ ਝੰਡੇ ਜਿਹਾ ਹੋਵੇਗਾ। ਇਸ ਦੇ ਗਲੇ ਵਿੱਚ ਬਾਰੂਦ ਦਾ ਹਾਰ ਤੇ ਹੱਥਾਂ ਵਿੱਚ ਹਥਿਆਰ ਹੋਣਗੇ। ਇਸ ਵਿੱਚ ਬਾਰੂਦ ਭਰਿਆ ਜਾਏਗਾ।
ਇਹ ਪੁਤਲਾ ਪੰਜਾਬ ਦੇ ਕੈਬਿਨੇਟ ਮੰਤਰੀ ਅਨਿਲ ਜੋਸ਼ੀ ਵੱਲੋਂ ਬਣਵਾਇਆ ਜਾ ਰਿਹਾ ਹੈ। ਅਨਿਲ ਜੋਸ਼ੀ ਨੇ ਏ.ਬੀ.ਪੀ. ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਦਿਨ ਪੁਤਲੇ ਨੂੰ ਸਾੜ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜੇਕਰ ਪਾਕਿਸਤਾਨ ਆਪਣਿਆਂ ਨਾਪਾਕ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਪਾਕਿਸਤਾਨ ਦਾ ਹਾਲ ਵੀ ਇਸ ਪੁਤਲੇ ਜਿਹਾ ਹੋਵੇਗਾ।