ਲਹਿੰਦੇ ਪੰਜਾਬ ਵੱਲੋਂ ਚੜ੍ਹਦੇ ਪੰਜਾਬ ਨੂੰ ਵੱਡਾ ਸੱਦਾ...
ਏਬੀਪੀ ਸਾਂਝਾ | 22 Nov 2017 10:04 AM (IST)
ਲਾਹੌਰ : ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ 'ਖੇਤਰੀ ਸਹਿਯੋਗ ਸਮਝੌਤਾ' ਕਰਨ ਦਾ ਸੱਦਾ ਦਿੱਤਾ ਹੈ ਤਾਕਿ ਸਮੋਗ ਤੇ ਪ੍ਰਦੂਸ਼ਣ ਦਾ ਖ਼ਾਤਮਾ ਕੀਤਾ ਜਾ ਸਕੇ ਜਿਨ੍ਹਾਂ ਤੋਂ ਦੋਹਾਂ ਪਾਸਿਆਂ ਦੇ ਲੋਕ ਪ੍ਰਭਾਵਿਤ ਹਨ। 19 ਨਵੰਬਰ ਨੂੰ ਲਿਖੇ ਗਏ ਪੱਤਰ ਵਿਚ ਸ਼ਾਹਬਾਜ਼ ਨੇ ਕਿਹਾ ਕਿ ਹਰ ਸਾਲ ਅਕਤੂਬਰ ਤੇ ਨਵੰਬਰ ਮਹੀਨੇ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਸਮੋਗ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਬਜ਼ੁਰਗਾਂ ਤੇ ਬੱਚਿਆਂ 'ਤੇ ਬਹੁਤ ਅਸਰ ਪੈਂਦਾ ਹੈ। ਉਨ੍ਹਾਂ ਇਸ ਦੇ ਖ਼ਾਤਮੇ ਲਈ ਅਮਰਿੰਦਰ ਸਿੰਘ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।