ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ 'ਚ ਪਾਕਿਸਤਾਨ ਤੋਂ ਨੂੰਹ ਲਿਆਂਦੀ ਗਈ ਹੈ।ਦਰਅਸਲ, ਸ੍ਰੀ ਹਰਿਗੋਬਿੰਦਪੁਰ ਦੇ ਨੌਜਵਾਨ ਨੇ ਪਾਕਿਸਤਾਨੀ ਮੁਟਿਆਰ ਨਾਲ ਵਿਆਹ ਕੀਤਾ ਹੈ ਜਿਸ ਮਗਰੋਂ ਪੂਰੇ ਇਲਾਕੇ 'ਚ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


ਅਮਿਤ ਸ਼ਰਮਾ ਨੇ ਦਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਹ ਫੇਸਬੁੱਕ ਤੇ ਕੁਝ ਪੇਜ ਦੇਖ ਰਿਹਾ ਸੀ ਅਤੇ ਇਸ ਦੌਰਾਨ ਉਸਦਾ ਧਿਆਨ ਪਾਕਿਸਤਾਨੀ ਹਿੰਦੂ ਕਮਿਊਨਿਟੀ ਪੇਜ ਤੇ ਪਈ, ਉਸ ਪੇਜ ਦੇ ਉੱਤੇ ਜਨਮਾਸ਼ਟਮੀ ਦੀਆਂ ਤਸਵੀਰਾਂ ਸੀ।ਇਸ ਦੌਰਾਨ ਉਸਨੇ ਕੁਝ ਫੋਟੋਜ਼ ਉੱਤੇ  ਕਮੈਂਟ ਕੀਤੇ। ਇਸ ਦੌਰਾਨ ਪਾਕਿਸਤਾਨ ਦੇ ਕਰਾਚੀ ਦੇ ਸ਼ਹਿਰ ਰਣਛੋਰ ਦੀ ਰਹਿਣ ਵਾਲੀ ਸੁਮਨ ਸ਼ਰਮਾ ਨੇ ਵੀ ਕਮੈਂਟ ਕਰ ਦਿੱਤਾ।


ਫਿਰ ਇਸ ਦੌਰਾਨ ਕੁਝ ਮਹੀਨੇ ਗੱਲਬਾਤ ਚਲਦੀ ਰਹੀ, ਬਾਅਦ 'ਚ ਵਿਆਹ ਦੀ ਗੱਲ ਹੋਈ ਅਤੇ ਸੁਮਨ ਨੇ ਹਾਂ ਕਰ ਦਿੱਤੀ।ਅਮਿਤ ਨੇ ਕਿਹਾ ਉਸ ਤੋਂ ਬਾਅਦ, "ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ, ਪਰ ਉਸ ਸਮੇਂ ਪਰਿਵਾਰ ਨੂੰ ਇਹ ਸੁਣ ਕੇ ਝਟਕਾ ਲਗਾ, ਪਰ ਬਾਅਦ 'ਚ ਮੈਂ ਉਨ੍ਹਾਂ ਦੀ ਗੱਲ ਸੁਮਨ ਨਾਲ ਅਤੇ ਉਸਦੇ ਪਰਿਵਾਰ ਨਾਲ ਕਰਵਾਈ, ਫਿਰ ਪਰਿਵਾਰ ਵੀ ਮਨ ਗਿਆ।"


ਉਸਨੇ ਅਗੇ ਕਿਹਾ ਕਿ, ਜਦੋਂ ਵੀਜ਼ਾ ਦਾ ਪ੍ਰੋਸੈਸ ਚਲਾਇਆ, ਤਾਂ ਕੁਝ ਜੀਓ ਅਫਸਰਾਂ ਨੇ ਮਨਾ ਵੀ ਕੀਤਾ ਅਤੇ ਬਾਅਦ ਵਿੱਚ ਵੀਜੇ ਦਾ ਪ੍ਰੋਸੈਸ ਚੱਲ ਪਿਆ। ਸੁਮਨ ਅਤੇ ਉਸਦੇ ਪਰਿਵਾਰ ਨੂੰ ਭਾਰਤ ਦੀ ਅੰਬੈਸੀ ਵੱਲੋਂ ਵੀਜ਼ਾ ਮਿਲ ਗਿਆ ਅਤੇ ਹੁਣ ਦੋਨਾਂ ਦਾ ਵਿਆਹ ਵੀ ਹੋ ਚੁੱਕਾ ਹੈ।


 


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ