ਚੰਡੀਗੜ੍ਹ: ਕਾਂਗਰਸ ਹਾਈਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਅੱਜ ਆਪਣੀ ਰਿਪੋਰਟ ਸੌਂਪ ਦਿੱਤੀ ਹੈ।ਸ਼ਾਇਦ ਹਾਈਕਮਾਨ ਨੇ ਅਜੇ ਇਹ ਰਿਪੋਰਟ ਖੋਲ੍ਹੀ ਵੀ ਨਾ ਹੋਵੇ ਤੇ ਇੱਥੇ ਪੰਜਾਬ ਸਰਕਾਰ ਦਾ ਕਲੇਸ਼ ਖੁੱਲ੍ਹਕੇ ਸਾਹਮਣੇ ਆ ਗਿਆ ਹੈ।ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਵਾਲਾਂ ਨਾਲ ਹਮਲਾ ਬੋਲ ਦਿੱਤਾ ਹੈ।
ਪਰਗਟ ਸਿੰਘ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਨੂੰ ਇੱਕ ਵਾਰ ਫਿਰ ਘੇਰਿਆ ਹੈ।ਪਰਗਟ ਸਿੰਘ ਨੇ ਕਿਹਾ,"ਮੁੱਖ ਮੰਤਰੀ ਅਮਰਿੰਦਰ ਸਿੰਘ ਸੋਨੀਆ ਕਮੇਟੀ ਨੂੰ ਮਿਲਣ ਤੋਂ ਬਾਅਦ ਮੀਡੀਆ ਵਿੱਚ ਚੋਣਵੀਆਂ ਗੱਲ ਲੀਕ ਕਰ ਰਹੇ ਹਨ। ਜੇ ਤੁਸੀਂ ਦਿੱਲੀ ਵਿਚ ਕਾਂਗਰਸੀ ਨੇਤਾਵਾਂ ਦਾ ਡੌਜ਼ੀਅਰ ਦੇਣ ਦੇ ਦਾਅਵੇ ਕਰ ਰਹੇ ਹੋ, ਤਾਂ ਦੱਸੋ ਫਿਰ ਕਾਂਗਰਸ ਦੇ ਭ੍ਰਿਸ਼ਟ ਨੇਤਾ ਕੌਣ ਹਨ?"
ਕਾਂਗਰਸ ਵਿਧਾਇਕ ਨੇ ਮੁੱਖ ਮੰਤਰੀ ਤੇ ਭ੍ਰਿਸ਼ਟਚਾਰ ਦੇ ਵੱਡੇ ਮਾਮਲੇ ਦਬਾਉਣ ਦਾ ਵੱਡਾ ਆਰੋਪ ਲਾਇਆ ਹੈ।ਉਨ੍ਹਾਂ ਕਿਹਾ ਕਿ ਉਹ ਤਿੰਨ ਮੈਂਬਰੀ ਕਮੇਟੀ ਸਾਹਮਣੇ ਕਹਿ ਕੇ ਆਏ ਹਨ ਕਿ ਜੇ ਪੰਜਾਬ 'ਚ ਦੁਬਾਰਾ ਜਿੱਤਣਾ ਹੈ ਤਾਂ ਕੈਪਟਨ ਨੂੰ ਬਦਲਿਆ ਜਾਵੇ।
ਉਨ੍ਹਾਂ ਅਗੇ ਕਿਹਾ ਕਿ, " ਕੈਪਟਨ ਅਮਰਿੰਦਰ ਸਿੰਘ ਨੇ ਇਕਬਾਲ ਕੀਤਾ ਹੈ ਕਿ ਕੈਪਟਨ ਭ੍ਰਿਸ਼ਟ ਸਰਕਾਰ ਚਲਾ ਰਹੇ ਹਨ...ਕੈਪਟਨ ਦੇ ਵਿਸ਼ੇਸ਼ ਮੰਤਰੀ ਨੇ ਸਰਕਾਰ ਤੋਂ ਦੋ ਵਾਰ ਇਕ ਜ਼ਮੀਨ ਦਾ ਮੁਆਵਜ਼ਾ ਲਿਆ ਅਤੇ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ?"
ਪਰਗਟ ਸਿੰਘ ਨੇ ਸੁਆਲ ਚੁੱਕਦੇ ਕਿਹਾ, " 2002 ਵਿੱਚ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਦਰਜ ਹੋਏ ਭ੍ਰਿਸ਼ਟਾਚਾਰ ਦੇ ਕੇਸ ਵਿੱਚ DIG ਬੀਕੇ ਉਪਲ ਇੱਕ ਸੁਪਰਵਾਈਜ਼ਰੀ ਅਧਿਕਾਰੀ ਸੀ ਅਤੇ ਅਦਾਲਤ ਵਿੱਚ ਬਾਗੀ ਹੋ ਗਿਆ ਸੀ, ਪਰ ਕੈਪਟਨ ਸਾਹਿਬ ਨੇ ਉਸੀ ਪੁਲਿਸ ਅਧਿਕਾਰੀ ਨੂੰ ਵਿਜੀਲੈਂਸ ਦੇ ਡੀਜੀ ਵਜੋਂ ਲਗਾ ਰੱਖਿਆ ਹੈ...ਵਿਜੀਲੈਂਸ ਕੈਪਟਨ ਦਾ ਵਿਭਾਗ ਹੈ..।"
ਉਨ੍ਹਾਂ ਕੈਪਟਨ ਤੇ ਵੱਡਾ ਆਰੋਪ ਲਾਉਂਦੇ ਹੋਏ ਕਿਹਾ ਕਿ, "CM ਮੰਤਰੀਆਂ ਦੇ ਪੀਏ ਤੇ ਕੇਸ ਦਰਜ ਕਰ ਰਹੇ ਹਨ।ਕੈਪਟਨ ਦੇ ਪੀਏ ਚਾਰ ਸਾਲਾਂ ਵਿੱਚ 7 ਸਟਾਰ ਰਿਜ਼ੋਰਟ ਅਚੇ ਹੋਟਲ ਕਿਵੇਂ ਬਣਾ ਗਏ?ਇਸ ਦੀ ਜਾਂਚ ਜਾਂ ਕੇਸ ਕਿਉਂ ਨਹੀਂ ਹੋਇਆ ਅੱਜ ਤਕ?ਕੈਪਟਨ ਦੇ ਪੀਏ ਜਾ ਨਾਮ STF ਦੀ ਰਿਪੋਰਟ ਵਿੱਚ ਡਰੱਗ ਸਮਗਲਰਾਂ ਨਾਲ ਆ ਰਿਹਾ ਹੈ।ਮੁੱਖ ਮੰਤਰੀ ਦੇ ਪੀਏ ਮੈਰਿਜ ਪੈਲੇਸ ਬਣਾ ਰਹੇ ਹਨ ਆਖਰ ਇੰਨਾ ਪੈਸਾ ਕਿਥੋਂ ਆ ਰਿਹਾ ਹੈ?"
ਪਰਗਟ ਸਿੰਘ ਨੇ ਸਵਾਲ ਕੀਤਾ ਕਿ, "ਕੈਪਟਨ ਨੇ 1200 ਕਰੋੜ ਦੇ ਘੁਟਾਲੇ ਦੀ ਜੜ ਤਕ ਜਾਂਚ ਕਿਉਂ ਨਹੀਂ ਕੀਤੀ?ਕੀ ਇੱਕ ਚੀਫ ਇੰਜੀਨਿਅਰ ਸਾਰਾ ਪੈਸਾ ਇਕੱਲਾ ਖਾ ਗਿਆ ਉਪਰ-ਨਿੱਚੇ ਕੋਈ ਸ਼ਾਮਲ ਨਹੀਂ ਸੀ?"
ਇੱਕ ਹੋਰ ਮਾਮਲੇ ਬਾਰੇ ਗੱਲ ਕਰਦੇ ਹੋਏ ਪਰਗਟ ਸਿੰਘ ਨੇ ਕਿਹਾ,"ਵਿਜੀਲੈਂਸ ਨੇ ਸਿੰਚਾਈ ਘੁਟਾਲੇ ਦੀ ਜਾਂਚ ਸ਼ੁਰੂ ਕੀਤੀ ਬਹੁਤ ਸਾਰੇ ਆਈਏਐਸ ਅਧਿਕਾਰੀ ਅਤੇ ਸਾਬਕਾ ਮੰਤਰੀਆਂ ਨੂੰ ਰਿਸ਼ਵਤ ਲੈਣ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਕੈਪਟਨ ਨੇ ਇਕ ਵੀ ਨਹੀਂ ਫੜਿਆ?"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ