ਵੱਡੇ ਬਾਦਲ ਦੇ ਕੈਪਟਨ ਤੇ ਖਹਿਰਾ ਨੂੰ ਰਗੜੇ
ਏਬੀਪੀ ਸਾਂਝਾ | 13 Dec 2017 04:57 PM (IST)
ਸੁਖਪਾਲ ਖਹਿਰਾ ਵੱਲੋਂ ਬੀਬੀ ਜਗੀਰ ਕੌਰ ਨਾਲ ਸਬੰਧਿਤ ਕੁੱਟਮਾਰ ਦੀ ਸ਼ਿਕਾਰ ਔਰਤ ਖ਼ਿਲਾਫ਼ ਕੀਤੀ ਵਿਵਾਦਿਤ ਟਿੱਪਣੀ 'ਤੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਦੇ ਮੂੰਹ ਤੋਂ ਅਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਨਾਲ ਹੀ ਉਨ੍ਹਾਂ ਕੈਪਟਨ ਸਰਕਾਰ ਤੇ ਕਟਾਕਸ਼ ਕਰਦਿਆਂ ਵੀ ਕਿਹਾ ਕਿ ਜੁਲਮ ਜਬਰ ਤੇ ਬੇਇਨਸਾਫ਼ੀ ਇੰਨੀ ਜ਼ਿਆਦਾ ਹੈ ਕਿ ਮੇਰੀ ਅੱਸੀ ਸਾਲ ਦੀ ਉਮਰ ਵਿੱਚ ਮੈਂ ਪਹਿਲਾਂ ਅਜਿਹਾ ਕਦੇ ਨਹੀਂ ਵੇਖੀ ਕਾਨੂੰਨ ਵਿਵਸਥਾ ਦਾ ਮਾੜਾ ਹਾਲ ਹੈ ਅਤੇ ਸਰਕਾਰ ਵਾਅਦਿਆਂ ਤੋਂ ਵੀ ਭੱਜ ਰਹੀ ਹੈ। ਮੌਜੂਦਾ ਸਰਕਾਰ ਦੇ ਵਤੀਰੇ ਵਿਰੁੱਧ ਕੀ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰੇਗੀ ਤਾਂ ਤਾਂ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਧਰਮ ਦੀ ਪਾਰਟੀ ਹੈ ਤੇ ਅਸੀਂ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਨਾ ਹੁਣ ਤੱਕ ਤੱਕ ਨਾਲ ਧੱਕਾ ਹੋਣ ਦਿੱਤਾ ਹੈ ਤੇ ਨਾ ਹੀ ਧੱਕਾ ਕਰਦੇ ਹਾਂ ਨਾ ਕੋਈ ਸਾਨੂੰ ਡਰਾ ਸਕਦਾ ਹੈ ਤੇ ਨਾ ਹੀ ਅਸੀਂ ਕਿਸੇ ਨੂੰ ਡਰਾਉਣੇ ਹਾਂ। ਸਾਬਕਾ ਮੁੱਖ ਮੰਤਰੀ ਨੇ ਆਪਣੇ ਵਿਅੰਗਮਈ ਅੰਦਾਜ਼ ਵਿੱਚ ਮੌਜੂਦਾ ਸਰਕਾਰ ਤੇ ਕਟਾਕਸ਼ ਕਰਦਿਆਂ ਕਿਹਾ ਕਿ ਇਹ ਕਿਹੜੇ ਬਾਗ ਦੀ ਮੂਲੀ ਹੈ ਅਸੀਂ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਨਾਲ ਵੀ ਲੜਦੇ ਰਹੇ ਹਾਂ। ਨਗਰ ਪੰਚਾਇਤ ਤੇ ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਬਾਰੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੋਈ ਚੋਣਾਂ ਨਹੀਂ ਹੋ ਰਹੀਆਂ ਇਹ ਤਾਂ ਧੱਕਾ ਹੋ ਰਿਹਾ ਹੈ, ਨਾਮਜ਼ਦਗੀਆਂ ਰੱਦ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਤੰਤਰ ਦਾ ਕਤਲ ਹੋ ਰਿਹਾ ਹੈ।