ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਐਲਾਨੇ ਲੋਕ ਸਭਾ ਉਮੀਦਵਾਰ ਪਰਮਿੰਦਰ ਢੀਂਡਸਾ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਮੰਗਲਵਾਰ ਉਨ੍ਹਾਂ ਲਹਿਰਾਗਾਗਾ ਦੇ ਮੂਨਕ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੰਨਾ ਹੋ ਸਕਿਆ, ਉਨ੍ਹਾਂ ਦੇ ਪਿਤਾ ਓਨਾ ਸਾਥ ਦੇਣਗੇ ਤੇ ਚੋਣ ਪ੍ਰਚਾਰ ਵਿੱਚ ਵੀ ਪੂਰਾ ਯੋਗਦਾਨ ਦੇਣਗੇ। ਉਨ੍ਹਾਂ ਕਿਹਾ ਕਿ ਪਿਤਾ ਦਾ ਆਸ਼ੀਰਵਾਦ ਉਨ੍ਹਾਂ ਤੇ ਵਰਕਰਾਂ ਦੇ ਨਾਲ ਹੈ।
ਢੀਂਡਸਾ ਨੇ ਕਿਹਾ ਕਿ ਲੋਕਾਂ ਨੇ ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਪਿਆਰ ਦਿੱਤਾ ਹੈ। ਹੁਣ ਚੋਣਾਂ ਵਿੱਚ ਵੀ ਲੋਕ ਇਹੀ ਪਿਆਰ ਦਿਖਾਉਣਗੇ ਤੇ ਉਹ ਵੱਡੇ ਬਹੁਮਤ ਨਾਲ ਲੋਕ ਸਭਾ ਚੋਣਾਂ ਜਿੱਤਣਗੇ। ਭਗਵੰਤ ਮਾਨ ਦੀ 2014 ਵਿੱਚ ਵੱਡੀ ਜਿੱਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਚੁੱਕਿਆ ਹੈ। ਲੋਕਾਂ ਨੂੰ ਵੀ ਪਤਾ ਹੈ ਕਿ ਕੇਂਦਰ ਵਿੱਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ।
ਇਸ ਸਮੇਂ ਪੰਜਾਬ ਦੇ ਭਖਦੇ ਮੁੱਦੇ ਆਈਜੀ ਕੁੰਵਰ ਪ੍ਰਤਾਪ ਦੀ ਬਦਲੀ ਸਬੰਧੀ ਢੀਂਡਸਾ ਨੇ ਕਿਹਾ ਕਿ ਵਿਰੋਧੀ ਵੈਸੇ ਹੀ ਇਸ ਗੱਲ ਦਾ ਮੁੱਦਾ ਬਣਾ ਰਹੇ ਹਨ। ਚੋਣ ਕਮਿਸ਼ਨ ਨੇ ਸਿਰਫ ਸ਼ਿਕਾਇਤ ਹੀ ਨਹੀਂ, ਬਲਕਿ ਤੱਥਾਂ ਦੇ ਆਧਾਰ 'ਤੇ ਇਹ ਫੈਸਲਾ ਕੀਤਾ ਹੈ। ਜੇ ਚੋਣ ਕਮਿਸ਼ਨ ਨੂੰ ਲੱਗ ਰਿਹਾ ਹੋਏਗਾ ਕਿ ਸਿੱਟ ਸਚਮੁੱਚ ਕਾਂਗਰਸ ਦੀ ਏਜੰਸੀ ਬਣ ਕੇ ਕੰਮ ਕਰ ਰਹੀ ਹੈ, ਤਾਂ ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਆਪ ਵੀ ਦਾਅਵਾ ਕੀਤਾ ਕਿ ਸਿੱਟ ਸਰਕਾਰ ਦੀ ਏਜੰਸੀ ਹੈ ਤੇ ਸਰਕਾਰ ਹੀ ਇਸ ਨੂੰ ਚਲਾ ਰਹੀ ਹੈ।
ਸੁਖਦੇਵ ਢੀਂਡਸਾ ਕਰਨਗੇ ਪੁੱਤ ਦੇ ਹੱਕ 'ਚ ਪ੍ਰਚਾਰ? ਪਰਮਿੰਦਰ ਦਾ ਦਾਅਵਾ, 'ਪਿਤਾ ਮੇਰਾ ਨਾਲ'
ਏਬੀਪੀ ਸਾਂਝਾ
Updated at:
09 Apr 2019 05:20 PM (IST)
ਢੀਂਡਸਾ ਨੇ ਕਿਹਾ ਕਿ ਜਿੰਨਾ ਹੋ ਸਕਿਆ, ਉਨ੍ਹਾਂ ਦੇ ਪਿਤਾ ਓਨਾ ਸਾਥ ਦੇਣਗੇ ਤੇ ਚੋਣ ਪ੍ਰਚਾਰ ਵਿੱਚ ਵੀ ਪੂਰਾ ਯੋਗਦਾਨ ਦੇਣਗੇ। ਉਨ੍ਹਾਂ ਕਿਹਾ ਕਿ ਪਿਤਾ ਦਾ ਆਸ਼ੀਰਵਾਦ ਉਨ੍ਹਾਂ ਤੇ ਵਰਕਰਾਂ ਦੇ ਨਾਲ ਹੈ।
- - - - - - - - - Advertisement - - - - - - - - -