ਪਟਿਆਲਾ: ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ 'ਚ ਕਾਂਗਰਸ ਖ਼ਿਲਾਫ਼ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਕਾਂਗਰਸ ਦੀ ਸਰਕਾਰ ਦੇ ਸਿੱਧੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਪੁਲਿਸ ਦਾ ਕੰਮ ਕਾਂਗਰਸ ਦੇ ਵਿਧਾਇਕ ਕਰ ਰਹੇ ਹਨ।
ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਦੇ ਵਾਰ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਕੀ ਅਕਾਲੀ ਦਲ ਨੂੰ ਕਿਸੇ ਇੱਕ ਲੀਟਰ ਦੇ ਛੱਡਣ ਨਾਲ ਕੋਈ ਫਰਕ ਨਹੀਂ ਪੈਂਦਾ। ਸੁਖਬੀਰ ਨੇ ਕਿਹਾ ਕਿ ਕੱਲ ਨੂੰ ਜੇਕਰ ਮੈਂ ਵੀ ਪਾਰਟੀ ਛੱਡ ਦਿੰਦਾ ਹਾਂ ਤਾਂ ਵੀ ਪਾਰਟੀ ਤੇ ਕੋਈ ਅਸਰ ਨਹੀਂ ਹੋਵੇਗਾ?
ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਭਰੋਸੇ ਤੇ ਖਰੇ ਉੱਤਰੇ ਨੇ, ਪਟਿਆਲਾ 'ਚ ਅਕਾਲੀ ਦਲ ਦੇ ਧਰਨੇ ਚੋਂ ਪਰਮਿੰਦਰ ਗੈਰਹਾਜ਼ਰ ਰਹੇ। ਸੁਖਦੇਵ ਢੀਂਡਸਾ ਨੇ ਬਗਾਵਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੋਂ ਅਸਤੀਫਾ ਮੰਗਿਆ ਹੈ। ਅਜਿਹੇ ਚ ਢੀਂਡਸਾ ਨੂੰ ਭਰੋਸਾ ਸੀ ਕਿ ਬੇਟਾ ਪਰਮਿੰਦਰ ਵੀ ਉਸ ਨਾਲ ਹੀ ਜਾਵੇਗਾ ਜੋ ਹੋਇਆ ਵੀ।
ਹੁਣ ਅਕਾਲੀ ਦਲ ਪਰਮਿੰਦਰ ਢੀਂਡਸਾ ਤੇ ਸਫਾਈਆਂ ਦੇ ਰਿਹਾ ਹੈ। ਪਰਮਿੰਦਰ ਢੀਂਡਸਾ ਦੇ ਪਾਰਟੀ 'ਚ ਰਹਿਣ ਬਾਰੇ ਸੁਖਬੀਰ ਬਾਦਲ ਨੇ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ ਅਤੇ ਆਖਰ 'ਚ ਇੱਕ ਲਾਈਨ ਕਹਿ ਕੇ ਗੱਲ ਖ਼ਤਮ ਕੀਤੀ ਕਿ ਪਰਮਿੰਦਰ ਪਰਮਿਸ਼ਨ ਲੈ ਕੇ ਅੰਮ੍ਰਿਤਸਰ ਦੇ ਅਕਾਲੀ ਦਲ ਦੇ ਫੰਕਸ਼ਨ ਚੋਂ ਗੈਰ ਹਾਜ਼ਰ ਹੋਏ ਸੀ। ਇੱਕ ਗੱਲ ਤਾਂ ਸਾਫ਼ ਹੈ ਕਿ ਸੁਖਦੇਵ ਢੀਂਡਸਾ ਨੇ ਸੁਖਬੀਰ ਬਾਦਲ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।
ਜੇਕਰ ਪਾਰਟੀ ਢੀਂਡਸਾ ਖ਼ਿਲਾਫ਼ ਕੋਈ ਕਦਮ ਚੁੱਕਦੀ ਹੈ ਤਾਂ ਪਰਮਿੰਦਰ ਢੀਂਡਸਾ ਦੇ ਵੱਖ ਹੋਣ ਦਾ ਡਰ ਬਣਦਾ ਹੈ, ਹਲਾਂਕਿ ਪਰਮਿੰਦਰ ਢੀਂਡਸਾ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਪਰ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੂੰ ਭਰੋਸਾ ਹੈ ਕਿ ਪਰਮਿੰਦਰ ਪਾਰਟੀ ਨਾਲ ਹੀ ਜਾਏਗਾ।
ਸੁਖਬੀਰ ਬਾਦਲ ਦੀ ਪ੍ਰੈਸ ਕਾਨਫਰੰਸ ਚੋਂ ਪਰਮਿੰਦਰ ਢੀਂਡਸਾ ਰਹੇ ਗੈਰਹਾਜ਼ਰ, ਕੀ ਹੈ ਢੀਂਡਸਾ ਦਾ ਪਲਾਨ
ਏਬੀਪੀ ਸਾਂਝਾ
Updated at:
21 Dec 2019 05:01 PM (IST)
ਸੁਖਦੇਵ ਸਿੰਘ ਢੀਂਡਸਾ ਦੇ ਵਾਰ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਕੀ ਅਕਾਲੀ ਦਲ ਨੂੰ ਕਿਸੇ ਇੱਕ ਲੀਟਰ ਦੇ ਛੱਡਣ ਨਾਲ ਕੋਈ ਫਰਕ ਨਹੀਂ ਪੈਂਦਾ। ਸੁਖਬੀਰ ਨੇ ਕਿਹਾ ਕਿ ਕੱਲ ਨੂੰ ਜੇਕਰ ਮੈਂ ਵੀ ਪਾਰਟੀ ਛੱਡ ਦਿੰਦਾ ਹਾਂ ਤਾਂ ਵੀ ਪਾਰਟੀ ਤੇ ਕੋਈ ਅਸਰ ਨਹੀਂ ਹੋਵੇਗਾ।
- - - - - - - - - Advertisement - - - - - - - - -