ਚੰਡੀਗੜ੍ਹ: ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਕਾਂਗਰਸੀ ਵਿਧਾਇਕ ਪਰਤਾਪ ਸਿੰਘ ਬਾਜਵਾ ਨੇ ਮੰਗਾਂ ਰੱਖੀਆਂ ਹਨ। ਬਾਜਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਆਉਣ 'ਤੇ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਵਾਅਦਾ ਕਰਕੇ ਜਾਣ ਕਿ ਐਮਐਸਪੀ 'ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇਗੀ ਜਿਸ ਦੀ ਕਿਸਾਨ ਮੰਗ ਰੱਖ ਰਹੇ ਹਨ।
ਉਨ੍ਹਾਂ ਦੂਜੀ ਮੰਗ ਰੱਖੀ ਕਿ ਜਿਵੇਂ ਵਪਾਰੀਆਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ, ਉਸੇ ਤਰ੍ਹਾਂ ਕਿਸਾਨਾਂ ਦਾ ਵੀ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ 5 ਏਕੜ ਤਕ ਹੀ ਕਰਜ਼ਾ ਮੁਆਫ ਕਰਨ ਜਾਂ ਵਿਸ਼ੇਸ਼ ਵਿੱਤੀ ਪੈਕੇਜ ਵੀ ਦੇਣ। ਬਾਜਵਾ ਨੇ ਕਰਤਾਰਪੁਰ ਕੋਰੀਡੋਰ ਮੁੜ ਤੋਂ ਖੋਲ੍ਹਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ 500 ਯਾਤਰੀਆਂ ਨੂੰ ਹੀ ਆਗਿਆ ਦਿੱਤੀ ਜਾਵੇ। ਇਸ ਲਈ ਵੀ ਪ੍ਰਧਾਨ ਮੰਤਰੀ ਐਲਾਨ ਕਰਨ।
PM Modi Punjab Visit: ਪੀਐਮ ਮੋਦੀ ਨੇ ਨਿਊ ਚੰਡੀਗੜ੍ਹ 'ਚ 660 ਕਰੋੜ ਨਾਲ ਬਣੇ ਕੈਂਸਰ ਹਸਪਤਾਲ ਦਾ ਕੀਤਾ ਉਦਘਾਟਨ
ਉਨ੍ਹਾਂ ਨੇ ਚੌਥੀ ਮੰਗ ਰੱਖੀ ਜਿਵੇਂ ਵਾਜਪਾਈ ਨੇ ਪੰਜਾਬ ਦੇ ਨੇੜਲੇ ਸੂਬਿਆਂ ਨੂੰ ਇੰਡਸਟਰੀ ਪੈਕੇਜ ਦਿੱਤਾ ਸੀ, ਉਸ ਤਰ੍ਹਾਂ ਪੰਜਾਬ ਨੂੰ ਵੀ ਪੈਕੇਜ ਮਿਲੇ। ਉਨ੍ਹਾਂ ਕਿਹਾ ਕਿ ਪੀਐਮ ਬਾਰਡਰ ਦੇ ਨੇੜੇ ਇੰਡਸਟਰੀ ਲਗਾਉਣ ਵਾਲੇ ਨੂੰ ਸਪੈਸ਼ਲ ਰਾਹਤ ਦੇਣ ਦਾ ਐਲਾਨ ਕਰਨ ਤਾਂ ਕਿ ਪੰਜਾਬ ਮੁੜ ਤੋਂ ਪੈਰਾਂ ਤੇ ਖੜ੍ਹਾ ਹੋ ਸਕੇ।
ਬਾਜਵਾ ਨੇ ਮੋਦੀ ਦੀ ਆਮਦ 'ਤੇ ਪੰਜਾਬ ਸਰਕਾਰ ਨਾਲ ਨਰਾਜ਼ਗੀ ਵੀ ਜ਼ਾਹਿਰ ਕੀਤੀ ਹੈ। ਬਾਜਵਾ ਨੇ ਕਿਹਾ ਵਿਰੋਧੀ ਧਿਰ ਦਾ ਨੇਤਾ ਹੋਣ ਕਰਕੇ ਪ੍ਰੋਗਰਾਮ ਦਾ ਸੱਦਾ ਦੇਣਾ ਚਾਹੀਦਾ ਸੀ। ਮਨੀਸ਼ ਤਿਵਾੜੀ ਨੂੰ ਵੀ ਭਾਰਤ ਸਰਕਾਰ ਨੇ ਸੱਦਾ ਦਿੱਤਾ ਹੋਣਾ ਕਿਉਂਕਿ ਉਹ ਸੰਸਦ ਮੈਂਬਰ ਹਨ। ਜੇਕਰ ਪੰਜਾਬ ਅਧੀਨ ਹੁੰਦਾ ਤਾਂ ਉਹ ਵੀ ਨਹੀਂ ਦੇਣਾ ਸੀ।
ਭਗਵੰਤ ਮਾਨ ਸਰਕਾਰ 'ਤੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਇਹ ਦੂਰਅੰਦੇਸ਼ੀ ਵਾਲੀ ਸਰਕਾਰ ਨਹੀਂ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਮਨਮੋਹਨ ਸਿੰਘ ਨੇ ਰੱਖਿਆ ਸੀ। ਅੱਜ ਅਫਸੋਸ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹ ਤੋਹਫਾ ਦਿੱਤਾ ਅੱਜ ਪਰ ਉਨ੍ਹਾਂ ਦੀ ਪਾਰਟੀ ਦੇ ਕੈਬਨਿਟ ਰੈਂਕ ਵਾਲੇ ਐਲਓਪੀ ਨੂੰ ਸੱਦਾ ਨਹੀਂ ਆਇਆ।