ਲੁਧਿਆਣਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੌਰਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਵਿਜੀਲੈਂਸ ਵਿਭਾਗ ਦੀ ਟੀਮ ਨਾਲ ਬਦਸਲੂਕੀ ਕਰਨ ਦਾ ਮਾਮਲਾ ਤੂਲ ਫ਼ੜਦਾ ਨਜ਼ਰ ਆ ਰਿਹਾ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਇਹ ਪੂਰੀ ਘਟਨਾ ਉਸ ਸਮੇਂ ਵਾਪਰੀ, ਜਦ ਵਿਜੀਲੈਂਸ ਬਿਊਰੋ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਸੀ ਤੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਕੀਤੀ ਜਾ ਰਹੀ ਸੀ।

ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਕਾਨੂੰਨ ਮੁਤਾਬਕ 2 ਧਾਰਾ ਹਨ ਜਿਸ 'ਚ ਇੱਕ ਧਾਰਾ 186 ਅਨੁਸਾਰ ਜੇਕਰ ਕੋਈ ਸਰਕਾਰੀ ਕੰਮ 'ਚ ਰੁਕਾਵਟ ਪਾਵੇ ਤਾਂ ਕਾਰਵਾਈ ਹੁੰਦੀ ਹੈ ਪਰ ਇਸ ਵਿੱਚ ਤੁਰੰਤ FIR ਦਰਜ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਦੂਜੀ ਧਾਰਾ ਪੁਲਿਸ ਪਾਰਟੀ 'ਤੇ ਹਮਲਾ ਕਰਨ ਨੂੰ ਲੈ ਕੇ ਹੈ, ਜਿਸ ਦੀ ਜਾਂਚ ਹੋਵੇਗੀ, ਇਸ ਸਬੰਧੀ ਅਜੇ ਜਾਂਚ ਚੱਲ ਰਹੀ ਹੈ।
 
ਵੀਡਿਓ ਫੁਟੇਜ ਹੋਣ ਦੇ ਬਾਵਜੂਦ ਅਜੇ ਵੀ ਵੈਰੀਫਿਕੇਸ਼ਨ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਬਿੱਟੂ ਦੀ ਜਗ੍ਹਾ ਜੇਕਰ ਕੋਈ ਆਮ ਸਖ਼ਸ ਹੁੰਦਾ ਫੇਰ ਵੀ ਐਵੇਂ ਹੀ ਹੁੰਦਾ। ਇਹ ਉਸ ਸਮੇਂ ਦੇ ਹਾਲਾਤ 'ਤੇ ਨਿਰਭਰ ਕਰਦਾ ਹੈ ਕਿ ਪੁਲਿਸ ਨੇ ਕੀ ਕਾਰਵਾਈ ਕਰਨੀ ਹੈ, ਕਿਉਂਕਿ ਓਹੋ ਅੱਗੇ ਪ੍ਰੌਬਲਮ ਖੜ੍ਹੀ ਕਰ ਸਕਦਾ। ਇਸ ਲਈ ਪੁਲਿਸ ਕੋਲ ਆਪਸ਼ਨ ਹੁੰਦੀ ਹੈ, ਜੋ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ।

ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ 'ਤੇ ਸਵਾਲ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਪੁਲਿਸ ਨੂੰ ਕੌਣ ਰੋਕ ਰਿਹਾ ਹੈ? ਬਿੱਟੂ ਨੇ ਵਿਜੀਲੈਂਸ ਅਧਿਕਾਰੀਆਂ ਨੂੰ 'ਚੋਰ' ਕਿਹਾ ਸੀ। ਉਨ੍ਹਾਂ ਕਿਹਾ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਦੌਰਾਨ ਹੰਗਾਮਾ ਹੋਇਆ ਤੇ ਦੋਸ਼ੀ ਮੰਤਰੀ ਨੂੰ ਸਰਕਾਰੀ ਕਾਰ 'ਚ ਬੈਠਣ ਤੋਂ ਰੋਕਿਆ। ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ, ਫਿਰ ਵੀ FIR ਦਰਜ ਨਹੀਂ ਹੋਈ। ਲੁਧਿਆਣਾ ਪੁਲਿਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਧਮਕੀ ਅੱਗੇ ਝੁਕ ਗਈ।  

ਲੁਧਿਆਣਾ ਪੁਲਿਸ ਵਿਜੀਲੈਂਸ ਪੁਲਿਸ ਦੀ ਸ਼ਿਕਾਇਤ 'ਤੇ ਸਾਂਸਦ ਖਿਲਾਫ ਮਾਮਲਾ ਕਿਉਂ ਨਹੀਂ ਦਰਜ ਕਰ ਰਹੀ? ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਐਫਆਈਆਰ ਨਾ ਹੋਣ ਕਾਰਨ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਪ੍ਰੇਸ਼ਾਨ ਹਨ। "ਧੱਕੇਸ਼ਾਹੀ" ਕਰਨ ਵਾਲੇ ਸੰਸਦ ਮੈਂਬਰ ਨੇ ਕਿਹਾ ਸੀ ਕਿ ਮੈਂ ਐਫਆਈਆਰ ਤੋਂ ਨਹੀਂ ਡਰਦਾ। ਵਿਜੀਲੈਂਸ ਦੀ ਸ਼ਿਕਾਇਤ 'ਤੇ ਪੁਲਿਸ 8 ਘੰਟੇ ਤੋਂ ਜਾਂਚ ਕਰ ਰਹੀ ਹੈ? ਵਿਜੀਲੈਂਸ ਵਿਭਾਗ 'ਚ ਗੁੱਸਾ ਹੈ।