ਪਠਾਨਕੋਟ: ਹਲਕਾ ਭੋਆ ਦੇ ਪਿੰਡ ਭਗਵਾਂਸਰ ਵਿੱਚ 108 ਸਾਲ ਦੇ ਇੱਕ ਬਜ਼ੁਰਗ ਕਰਮਚੰਦ ਨੇ ਵੋਟ ਪਾਈ। ਇਸ ਬਾਬੇ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।


ਇਸ ਸਬੰਧੀ ਗੱਲ ਕਰਦਿਆਂ ਬਜ਼ੁਰਗ ਕਰਮਚੰਦ ਨੇ ਦੱਸਿਆ ਕਿ ਉਨ੍ਹਾਂ ਦੇਸ਼ ਆਜ਼ਾਦ ਹੋਣ 'ਤੇ ਪਹਿਲੀ ਵਾਲ ਵੋਟ ਪਾਈ ਸੀ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ।

ਇਸ ਦੇ ਨਾਲ ਵੋਟਾਂ ਪੁਆ ਰਹੇ ਅਧਿਆਪਕ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਕਰਮਚੰਦ ਇੱਥੋਂ ਦੇ ਸਭ ਤੋਂ ਉਮਰਦਰਾਜ਼ ਵੋਟਰ ਹਨ। ਇਸ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ।