ਪਠਾਨਕੋਟ: ਪਰਾਲੀ ਨਾ ਸਾੜਣ ਨੂੰ ਲੈ ਕੇ ਜਿੱਥੇ ਸੂਬਾ ਸਰਕਾਰਾਂ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਜਿਹੇ ‘ਚ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਕਿਸਾਨ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਰਹੇ ਹਨ। ਸਰਕਾਰ ਨੇ ਲਗਾਤਾਰ ਚੌਥੇ ਸਾਲ ਪਠਾਨਕੋਟ ਨੂੰ ਪ੍ਰਦੁਸ਼ਣ ਰਹਿਤ ਜ਼ਿਲ੍ਹਾ ਦੀ ਖਿਤਾਬ ਦਿੱਤਾ ਹੈ। ਡੀਸੀ ਰਾਮਬੀਰ ਨੇ ਵੀਰਵਾਰ ਨੂੰ ਮਿੰਨੀ ਸਕੱਤਰੇਤ ‘ਚ ਜ਼ਿਲ੍ਹੇ ਦੇ 570 ਕਿਸਾਨਾਂ ਨੂੰ ਸ਼ਲਾਘਾ ਪੱਤਰ ਦੇ ਸਨਮਾਨਿਤ ਕੀਤਾ।
ਪਠਾਨਕੋਟ ‘ਚ 2017 ‘ਚ 12 ਅਤੇ 2018 ‘ਚ ਪਰਾਲੀ ਸਾੜਣ ਦੇ ਮਹਿਜ਼ 9 ਮਾਮਲੇ ਸਾਹਿਣੇ ਆਏ ਸੀ। ਜਦਕਿ ਇਸ ਸਾਲ ਪਰਾਲੀ ਸਾੜਣ ਦੇ ਮਹਿਜ਼ ਦੋ ਮਾਮਲੇ ਹੀ ਸਾਹਮਣੇ ਆਏ ਹਨ। ਜਿਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਅੱਗ ਲਗਾਈ ਉਨ੍ਹਾਂ ‘ਤੇ ਮਾਮਲੇ ਦਰਜ ਕੀਤੇ ਗਏ ਜਦਕਿ ਇੱਕ ਮਾਮਲੇ ‘ਚ ਸਰਪਮਚ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਸੀ।
ਜ਼ਿਲ੍ਹੇ ‘ਚ ਕਿਸਾਨਾਂ ਨੇ 27 ਹਜ਼ਾਰ ਹੈਕਰੇਅਰ ‘ਚ ਝੋਨੇ ਦੀ ਬਿਜਾਈ ਕੀਤੀ। ਜਿਸ ‘ਚ ਕਰੀਬ 80 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਪੈਦਾਵਰ ਦੇ ਨਾਲ 1.5 ਲੱਖ ਮੀਟ੍ਰਿਕ ਟਨ ਪਰਾਲੀ ਵੀ ਪੈਦਾ ਹੁੰਦੀ ਹੈ। ਇਸ ਨੂੰ ਲੈ ਖੇਤੀਬਾੜੀ ਵਿਭਾਗ ਨੇ ਵੱਡੇ ਪੱਧਰ ‘ਤੇ ਕਿਸਾਨਾਂ ਤਕ ਸੁਨੇਹੇ ਭੇਜੇ। ਜਿਸ ਤੋਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਪਰਾਲੀ ਗੁਰਜਰ ਭਾਈਚਾਰੇ ਨੂੰ ਵੇਚੀ। 4200 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਕਿਸਾਨਾਂ ਨੇ ਪਰਾਲੀ ਵੇਚ 112 ਕਰੋੜ 8 ਲੱਖ 75 ਹਜ਼ਾਰ ਰੁਪਏ ਦੀ ਕਮਾਈ ਕੀਤੀ।
ਇਸ ਦੇ ਨਾਲ ਹੀ ਪਠਾਨਕੋਟ ਜ਼ਿਲ੍ਹੇ ਦੇ ਡੀਸੀ ਨੇ ਦੱਸਿਆ ਕਿ ਪਰਾਲੀ ਤੋਂ ਨਿਜਾਤ ਪਾਉਣ ਲਈ ਕੁਝ ਮਸ਼ੀਨਾਂ ਈਜਾਦ ਹੋ ਚੁੱਕੀਆਂ ਹਨ। ਜਿਨ੍ਹਾਂ ਨੂੰ ਇੱਕ ਕਿਸਾਨ ਵੱਲੋਂ ਖਰੀਦਣਾ ਮੁਸ਼ਕਿਲ ਸੀ ਜਿਸ ਕਰਕੇ ਕਿਸਾਨਾਂ ਦੇ ਗਰੁਪਾਂ ਬਣਾਏ ਗਏ ਜਿਨ੍ਹਾਂ ਨੇ ਮਿਲਕੇ ਵੱਖ-ਵੱਖ ਮਸ਼ੀਨਾਂ ਖਰੀਦੀਆਂ। ਪ੍ਰਸਾਸ਼ਨ ਨੇ ਜ਼ਿਲਹੈ ‘ਚ 10 ਮਸ਼ੀਨਰੀ ਬੈਂਕ ਵੀ ਸਥਾਪਿਤ ਕੀਤੇ ਅਤੇ ਕਿਸਾਨਾਂ ਨੂੰ 80 ਫੀਸਦ ਸਬਸਿਡੀ ‘ਤੇ ਮਸ਼ੀਨਰੀ ਉਪਲੱਬਧ ਕਰਵਾਈ।
ਪਰਾਲੀ ਨਾ ਸਾੜਣ ਦੇ ਮਾਮਲੇ ‘ਚ ਪਠਾਨਕੋਟ ਜ਼ਿਲ੍ਹੇ ਦੇ ਕਿਸਾਨ ਬਣੇ ਮਿਸਾਲ, ਪਰਾਲੀ ਵੇਚ ਕਮਾਏ 112 ਕਰੋੜ 8 ਲੱਖ 75 ਹਜ਼ਾਰ ਰੁਪਏ
ਏਬੀਪੀ ਸਾਂਝਾ
Updated at:
16 Nov 2019 12:09 PM (IST)
ਪਰਾਲੀ ਨਾ ਸਾੜਣ ਨੂੰ ਲੈ ਕੇ ਜਿੱਥੇ ਸੂਬਾ ਸਰਕਾਰਾਂ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਜਿਹੇ ‘ਚ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਕਿਸਾਨ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਰਹੇ ਹਨ। ਸਰਕਾਰ ਨੇ ਲਗਾਤਾਰ ਚੌਥੇ ਸਾਲ ਪਠਾਨਕੋਟ ਨੂੰ ਪ੍ਰਦੁਸ਼ਣ ਰਹਿਤ ਜ਼ਿਲ੍ਹਾ ਦੀ ਖਿਤਾਬ ਦਿੱਤਾ ਹੈ।
- - - - - - - - - Advertisement - - - - - - - - -