ਸੰਗਰੂਰ: ਪਿਛਲੇ ਪੰਜ ਦਿਨਾਂ ਤੋਂ ਜਾਰੀ ਬਚਾਅ ਕਾਰਜਾਂ ਵਿੱਚ ਹੋ ਰਹੀ ਦੇਰੀ ਦੇ ਰੋਸ ਵਿੱਚ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। 90 ਘੰਟਿਆਂ ਤੋਂ 150 ਫੁੱਟ ਡੂੰਘੇ ਬੋਰ ਵਿੱਚ ਫਸੇ ਦੋ ਸਾਲ ਦੇ ਫ਼ਤਹਿਵੀਰ ਨੂੰ ਬਾਹਰ ਕੱਢਣ ਲਈ ਸੁਸਤ ਬਚਾਅ ਕਾਰਜਾਂ ਕਾਰਨ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।


ਪੁਲਿਸ ਲੋਕਾਂ ਨੂੰ ਸ਼ਾਂਤ ਕਰਨ ਵਿੱਚ ਲੱਗੀ ਹੋਈ ਹੈ, ਪਰ ਵਧਦੇ ਰੋਸ ਕਾਰਨ ਪੁਲਿਸ ਨੇ ਬੱਚੇ ਦੇ ਦਾਦੇ ਤੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਵਾਈ ਹੈ। ਪੁਲਿਸ ਨੇ ਲੋਕਾਂ ਨੂੰ ਕਾਬੂ ਰੱਖਣ ਲਈ ਬੈਰੀਕੇਡ ਵੀ ਲਾਏ ਹੋਏ ਹਨ ਅਤੇ ਦਾਦੇ ਦੇ ਅਪੀਲ ਕਰਨ ਮਗਰੋਂ ਮਾਹੌਲ ਕੁਝ ਸ਼ਾਂਤ ਹੈ।

ਲੋਕਾਂ ਨੇ ਖੂਹੀਆਂ ਪੁੱਟਣ ਵਾਲੇ ਜੱਗਾ ਸਿੰਘ ਸੰਗਤਪੁਰਾ ਨੂੰ ਬਚਾਅ ਕਾਰਜਾਂ ਲਈ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੱਗੇ ਨੇ ਦਾਅਵਾ ਕੀਤਾ ਸੀ ਕਿ ਉਹ 15 ਮਿੰਟਾਂ 'ਚ ਫ਼ਤਹਿ ਨੂੰ ਬਾਹਰ ਲੈ ਕੇ ਆ ਜਾਵੇਗਾ ਇਸ ਲਈ ਅੱਜ ਵੀ ਉਸ ਨੂੰ ਉਤਾਰਿਆ ਜਾਵੇ ਐਨਡੀਆਰਐਫ ਦੀਆਂ ਟੀਮਾਂ ਵੱਧ ਸਮਾਂ ਲਾ ਰਹੀਆਂ ਹਨ। ਜੱਗਾ ਸਿੰਘ ਨੇ ਇਸ ਬਚਾਅ ਕਾਰਜ ਵਿੱਚ ਵਧੀਆ ਭੂਮਿਕਾ ਨਿਭਾਈ ਹੈ ਅਤੇ ਤਕਰੀਬਨ 100 ਫੁੱਟ ਦੀ ਡੂੰਘਾਈ ਤਕ ਹੱਥਾਂ ਨਾਲ ਨਵੇਂ ਬੋਰ ਦੀ ਪੁਟਾਈ ਕੀਤੀ ਹੈ। ਪਰ ਅੱਜ ਸਿਹਤ ਠੀਕ ਨਾ ਹੋਣ ਕਾਰਨ ਉਹ ਕੰਮ ਨਹੀਂ ਕਰ ਸਕਿਆ।

ਦੇਖੋ ਵੀਡੀਓ-