ਅੰਮ੍ਰਿਤਸਰ : ਹਾਰਟ ਆਫ ਏਸ਼ੀਆ ਸੰਮੇਲਨ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਦਰਬਾਰ ਸਾਹਿਬ ਵਿਖੇ ਵੀ ਮੱਥਾ ਟੇਕਣ ਲਈ ਵੀ ਜਾਣਗੇ। ਇਸ  ਤੋਂ ਬਾਅਦ 'ਸਾਡਾ ਪਿੰਡ' ਨਾਮਕ ਸਥਾਨ ਉਤੇ ਉਹ ਵਿਦੇਸ਼ੀ ਵਫਦ ਨਾਲ ਰਾਤ ਦਾ ਡਿਨਰ ਕਰਨਗੇ। ਇਸ ਦੇ ਲਈ ਹੈਰੀਟੇਜ ਵਿਲੇਜ 'ਸਾਡਾ ਪਿੰਡ' ਵਿੱਚ ਖਾਸ ਪਕਵਾਨ ਤਿਆਰ ਕੀਤੇ ਗਏ ਹਨ ਇਹਨਾਂ ਵਿੱਚ ਸਰੋਂ ਦਾ ਸਾਗ, ਦਾਲ, ਪਨੀਰ, ਮੱਖਣ ਘਿਉ ਸ਼ੱਕਰ ਅਤੇ ਲੱਸੀ ਸ਼ਾਮਲ ਹੈ।

ਪ੍ਰਧਾਨ ਮੰਤਰੀ ਜਲਿਆਂਵਾਲਾ ਬਾਗ ਵਿੱਚ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜਾਣਗੇ। ਸੰਮੇਲਨ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਸੁਰੱਖਿਆ ਦੇ ਕਾਫੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਸੰਯੁਕਤ ਰੂਪ ਵਿੱਚ ਹਾਰਟ ਆਫ ਏਸ਼ੀਆ ਸੰਮੇਲਨ ਦਾ ਉਦਘਾਟਨ ਕਰਨਗੇ। 14 ਦੇਸ਼ਾਂ ਦੇ ਹਾਰਟ ਆਫ ਏਸ਼ੀਆ ਸੰਮੇਲਨ ਵਿੱਚ ਚਾਲੀ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।