ਨਵੀਂ ਦਿੱਲੀ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਇੱਕ ਦੂਜੇ ਦੇ ਜੰਮ ਕੇ ਭੇਦ ਖੋਲੇ। ਮੌਕਾ ਸੀ ਇੱਕ ਅਖਬਾਰ ਦੇ ਨਿੱਜੀ ਸਮਾਗਮ ਦਾ ਜਿੱਥੇ ਦੋਵੇਂ ਆਗੂ ਇਕੱਠੇ ਪਹੁੰਚੇ ਸਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਸਮੇਂ ਦੀ ਇੱਕ ਪੁਰਾਣੀ ਗੱਲ ਨੂੰ ਯਾਦ ਕਰਦਿਆਂ ਦੱਸਿਆ ਕਿ ਪਟਿਆਲਾ ਦੀ ਜੇਲ੍ਹ ਵਿੱਚ ਜਿਸ ਸਮੇਂ ਸੁਖਬੀਰ ਸਿੰਘ ਬਾਦਲ ਬੰਦ ਸਨ , ਤਾਂ ਉਹਨਾਂ ਨੇ ਡਾਈਟ ਕੋਕ ਭੇਜੇ ਸਨ।
ਸੁਖਬੀਰ ਸਿੰਘ ਬਾਦਲ ਉਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਬਾਦਲ ਨੂੰ ਡਾਈਟ ਕੋਕ ਪਸੰਦ ਹੈ ਅਤੇ ਜੇਲ੍ਹ ਵਿੱਚ ਉਹਨਾਂ ਨੂੰ ਇਸ ਗੱਲ ਦੀ ਕਿੱਲਤ ਹੋਣ ਨਹੀਂ ਦਿੱਤੀ ਸੀ। ਜਦੋਂ ਕੈਪਟਨ ਇਹ ਗੱਲ ਦੱਸ ਰਹੇ ਸਨ ਤਾਂ ਸੁਖਬੀਰ ਬਾਦਲ ਦਾ ਚਿਹਰੇ ਦੇਖਣ ਵਾਲਾ ਸੀ। ਸਮਾਗਮ ਦੌਰਾਨ ਕਈ ਮੁੱਦਿਆਂ ਉਤੇ ਸੁਖਬੀਰ ਸਿੰਘ ਬਾਦਲ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ। ਖਾਸ ਤੌਰ ਉਤੇ ਹਾਈ ਕਮਾਂਡ ਅਤੇ ਨਵਜੋਤ ਸਿੰਘ ਸਿੱਧੂ ਦੇ ਮੁੱਦੇ ਉਤੇ।
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਕਾਂਗਰਸ ਹਾਈ ਕਮਾਂਡ ਨੇ ਅਮਰਿੰਦਰ ਦੇ ਵਿਰੋਧ ਦੇ ਬਾਵਜੂਦ ਸਿੱਧੂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਕੈਪਟਨ ਨੂੰ ਬਾਹਰ ਦਾ ਰਸਤਾ ਦਿਖਾ ਕੇ ਸਿੱਧੂ ਪਾਰਟੀ ਵਿੱਚ ਸ਼ਾਮਲ ਹੋ ਜਾਵੇ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਹਾਈ ਕਮਾਂਡ ਅੱਗੇ ਰੱਖੀ ਆਪਣੀ ਮੁੱਖ ਸ਼ਰਤ ਦੇ ਹੁੰਗਾਰੇ ਦਾ ਇੰਤਜਾਰ ਕਰ ਰਿਹਾ ਹੈ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਰੱਦ ਕਰਦਿਆਂ ਆਖਿਆ ਕਿ ਸਿੱਧੂ ਜੋੜੇ ਦੇ ਪਾਰਟੀ ਵਿੱਚ ਆਉਣ ਨਾਲ ਉਹਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਹ ਸਤਿਕਾਰ ਵਜੋਂ ਕੈਪਟਨ ਅਮਰਿੰਦਰ ਸਿੰਘ ਦੇ ਪੈਰੀ ਹੱਥ ਲਗਾਉਂਦੇ ਹਨ ਕਿਉਂਕਿ ਉਹ ਵੰਡਿਆਂ ਦਾ ਸਤਿਕਾਰ ਕਰਦੇ ਹਨ।